ਹਰਭਜਨ ਹਲਵਾਰਵੀ ਯਾਦਗਾਰੀ ਸਾਹਿੱਤ ਪੁਰਸਕਾਰ ਸਮਾਗਮ ਮੁਲਤਵੀ – ਨਵੀਂ ਤਰੀਕ ਦਾ ਐਲਾਨ ਬਾਦ ਚ ਕਰਾਂਗੇ- ਗਿੱਲ

 
ਲੁਧਿਆਣਾ: 15 ਮਾਰਚ (ਨਿਊਜ਼ ਪੰਜਾਬ )
ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਉੱਘੇ ਅਗਾਂਵਧੂ ਪੰਜਾਬੀ ਕਵੀ ਤੇ ਇਨਕਲਾਬੀ ਸੋਚ ਧਾਰਾ ਨੂੰ ਪਰਣਾਏ ਸ਼੍ਰੀ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰਵੀ ਸਾਹਿੱਤ ਪੁਰਸਕਾਰ ਸਮਾਗਮ ਕਰੋਨਾ ਵਾਇਰਸ ਦੀ ਦਹਿਸ਼ਤ ਤੇ ਹੰਗਾਮੀ ਹਾਲਾਤ ਨੂੰ ਧਿਆਨ ਚ ਰੱਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਬਾਦ ਵਿੱਚ ਕੀਤਾ ਜਾਵੇਗਾ। ਇਸ ਸਬੰਧੀ ਫੈਸਲਾ ਸਰਬਜੀਤ  ਸੋਹੀ, ਦਲਬੀਰ ਸਿੰਘ ਹਲਵਾਰਵੀ, ਡਾ: ਨਿਰਮਲ ਜੌੜਾ, ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ, ਡਾ: ਨਵਤੇਜ ਸਿੰਘ, ਡਾ: ਜਗਵਿੰਦਰ ਜੋਧਾ ਤੇ ਮਨਜਿੰਦਰ ਧਨੋਆ ਨਾਲ  ਟੈਲੀਫੋਨਿਕ ਵਿਚਾਰ ਵਟਾਂਦਰੇ ਬਾਦ ਲਿਆ ਗਿਆ ਹੈ।
ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਕਾਮਰੇਡ ਰਤਨ ਸਿੰਘ ਟਰੱਸਟ ਹਲਵਾਰਾ ਵੱਲੋਂ ਇਸ ਸਬੰਧੀ ਸਾਂਝੇ ਤੌਰ ਤੇ ਫ਼ੈਸਲਾ ਲਿਆ ਗਿਆ ਹੈ।
ਪ੍ਰੋ: ਗਿੱਲ ਨੇ ਦੱਸਿਆ ਤੀਸਰਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਸਮਾਰੋਹ’ 21 ਮਾਰਚ ਸ਼ਨੀਵਾਰ ਨੂੰ ਗੁਰੂ ਰਾਮ ਦਾਸ ਕਾਲਿਜ ਹਲਵਾਰਾ (ਲੁਧਿਆਣਾ) ਵਿਖੇ ਹੋਣਾ ਸੀ।