ਮੁੱਖ ਖ਼ਬਰਾਂਪੰਜਾਬ

PSEB ਦੇ ਨਤੀਜਿਆਂ ਦਾ ਐਲਾਨ: ਪੰਜਾਬ ਬੋਰਡ 8ਵੀਂ ਦਾ ਨਤੀਜਾ ਜਾਰੀ,97.30 ਦੀ ਵਿਦਿਆਰਥੀ ਹੋਏ ਪਾਸ,ਇਹ ਹਨ ਟੌਪਰ

ਨਿਊਜ਼ ਪੰਜਾਬ,4 ਅਪ੍ਰੈਲ 2025

ਪੰਜਾਬ ਸਕੂਲ ਸਿੱਖਿਆ ਬੋਰਡ ਨੇ PSEB 8ਵੀਂ ਨਤੀਜਾ 2025 ਦਾ ਐਲਾਨ ਕਰ ਦਿੱਤਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਕਲਾਸ 8ਵੀਂ ਦੀ ਪ੍ਰੀਖਿਆ ਦਿੱਤੀ ਸੀ, ਉਹ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਸਾਲ 10471 ਸਕੂਲਾਂ ਦੇ ਕੁੱਲ 290471 ਉਮੀਦਵਾਰ ਪ੍ਰੀਖਿਆ ਵਿੱਚ ਬੈਠੇ, ਜਿਨ੍ਹਾਂ ਵਿੱਚੋਂ 282627 ਪਾਸ ਹੋਏ। ਨਤੀਜੇ ਐਲਾਨਣ ਤੋਂ ਕੁਝ ਦਿਨਾਂ ਬਾਅਦ, ਵਿਦਿਆਰਥੀ ਆਪਣੇ ਸਕੂਲਾਂ ਤੋਂ ਆਪਣੀਆਂ ਅਸਲ ਮਾਰਕਸ਼ੀਟਾਂ ਪ੍ਰਾਪਤ ਕਰ ਸਕਣਗੇ। ਇਸ ਸਾਲ PSEB ਕਲਾਸ 8ਵੀਂ ਦੀ ਪ੍ਰੀਖਿਆ 19 ਫਰਵਰੀ ਨੂੰ ਸ਼ੁਰੂ ਹੋਈ ਸੀ ਅਤੇ 7 ਮਾਰਚ, 2025 ਤੱਕ ਜਾਰੀ ਰਹੀ। ਪਿਛਲੇ ਸਾਲ PSEB ਕਲਾਸ 8ਵੀਂ ਦੇ ਨਤੀਜੇ 30 ਅਪ੍ਰੈਲ ਨੂੰ ਘੋਸ਼ਿਤ ਕੀਤੇ ਗਏ ਸਨ

PSEB 8ਵੀਂ ਦੇ ਨਤੀਜੇ ਦੇ ਟਾਪਰਾਂ ਦੀ ਸੂਚੀ

ਰੈਂਕ 1: ਪੁਨੀਤ ਵਰਮਾ (100 ਪ੍ਰਤੀਸ਼ਤ)

ਰੈਂਕ 2: ਨਵਜੋਤ ਕੌਰ (100 ਪ੍ਰਤੀਸ਼ਤ)

ਰੈਂਕ 3: ਨਵਜੋਤ ਕੌਰ (99.83 ਪ੍ਰਤੀਸ਼ਤ)।