ਮੁੱਖ ਖ਼ਬਰਾਂਪੰਜਾਬ

ਬਰਨਾਲਾ ਵਿੱਚ ਚੱਲਦੀ ਬੱਸ ਦਾ ਸਟੇਅਰਿੰਗ ਫੇਲ੍ਹ ਹੋਣ ਕਰਕੇ ਵਾਪਰਿਆ ਵੱਡਾ ਹਾਦਸਾ:ਕੈਂਟਰ ਨਾਲ ਟਕਰਾਈ,5 ਕਿਸਾਨ ਹੋਏ ਜ਼ਖ਼ਮੀ

ਨਿਊਜ਼ ਪੰਜਾਬ

ਬਰਨਾਲਾ :4 ਅਪ੍ਰੈਲ 2025

ਬਰਨਾਲਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵਿਰੋਧ ਚ ਪ੍ਰਦਰਸ਼ਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਚੱਲਦੀ ਬੱਸ ਦਾ ਸਟੇਅਰਿੰਗ ਅਚਾਨਕ ਫੇਲ੍ਹ ਹੋ ਗਿਆ। ਜਿਸ ਕਰਕੇ ਬੱਸ ਬੇਕਾਬੂ ਹੋ ਕੇ ਸੜਕ ‘ਤੇ ਜਾ ਰਹੇ ਕੈਂਟਰ ਨਾਲ ਟਕਰਾਈ ।ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਪੰਜ ਕਿਸਾਨ ਜ਼ਖਮੀ ਹੋ ਗਏ। ਇਨ੍ਹਾਂ ਕਿਸਾਨਾਂ ਵਿੱਚੋਂ ਇੱਕ ਦੀ ਲੱਤ ਟੁੱਟ ਗਈ। ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਹੈ। ਸਾਰੇ ਜ਼ਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਕਿਸਾਨ ਬਲਵਿੰਦਰ ਸਿੰਘ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਤਹਿਸੀਲ ਪੱਧਰ ‘ਤੇ ਹੋਣ ਵਾਲੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਜਾ ਰਹੇ ਸਨ। ਇਹ ਹਾਦਸਾ ਇਸ ਸਮੇਂ ਦੌਰਾਨ ਵਾਪਰਿਆ।