ਪਾਕਿਸਤਾਨ ਵਿੱਚਲੇ ਗੁਰਧਾਮਾਂ ਦੇ ਦਰਸ਼ਨ – ਦੀਦਾਰਿਆਂ ਤੇ ਰੌਕ —- ਸ਼੍ਰੀ ਕਰਤਾਰਪੁਰ ਕਾਰੀਡੋਰ ਵੀ ਬੰਦ

ਨਵੀ ਦਿੱਲੀ 15 ਮਾਰਚ (ਨਿਊਜ਼ ਪੰਜਾਬ ) ਪਾਕਿਸਤਾਨ ਸਰਕਾਰ ਵਲੋਂ  ਆਪਣੇ ਦੇਸ਼ ਵਿਚਲੇ ਸਾਰੇ ਸਿੱਖ ਗੁਰਦਵਾਰਿਆਂ ਦੀ ਯਾਤਰਾ ਤੇ ਰੋਕ ਲਾਉਣ ਤੋਂ ਬਾਅਦ  ਭਾਰਤ ਸਰਕਾਰ ਨੇ ਵੀ ਅੱਜ ਸਵੇਰੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ  ਬੰਦ ਕਰਨ ਦਾ  ਐਲਾਨ ਕਰ ਦਿਤਾ ਹੈ ,ਦੋਨਾਂ ਸਰਕਾਰਾਂ ਨੇ ਇਹ  ਐਲਾਨ ਸਾਵਧਾਨੀ ਵਜੋਂ ਕੋਰੋਨਾ ਵਾਇਰਸ ( COID – 19 ) ਤੋਂ ਬਚਾਅ ਲਈ ਕੀਤਾ ਹੈ | ਸੂਚਨਾ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰ ਕਿ ਉਕਤ ਐਲਾਨ ਕਰਦਿਆਂ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਇਤਹਾਸਿਕ ਅਸਥਾਨ ਗੁਰਦਵਾਰਾ ਸ਼੍ਰੀ ਦਰਬਾਰ ਸਾਹਿਬ ਲਈ ਦਰਸ਼ਨ ਵਾਸਤੇ ਲਾਂਘਾ ਕਰਤਾਰਪੁਰ ਕੋਰੀਡੋਰ ਭਾਰਤੀ ਯਾਤਰੂਆਂ ਲਈ ਖੁਲਾ ਰਹੇਗਾ |ਦੂਜੇ ਪਾਸੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵੀ  ਸ਼੍ਰੀ ਕਰਤਾਰਪੁਰ  ਕਾਰੀਡੋਰ  ਨੂੰ ਅੱਜ ਅੱਧੀ ਰਾਤ ਤੋਂ ਬਾਅਦ ( 16 ਮਾਰਚ ਤੋਂ ) ਰਜਿਸਟਰੇਸ਼ਨ ਅਤੇ ਲਾਂਘੇ ਵਾਸਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਦੋਨੋ ਦੇਸ਼ਾ ਦੇ ਫੈਂਸਲੇ ਆਰਜ਼ੀ ਤੋਰ ਹਨ ਅਤੇ ਫਲੂ ਤੋਂ ਸਾਵਧਾਨੀ ਵਜੋਂ ਲਏ ਗਏ ਹਨ |