15 ਮਾਰਚ ਨੂੰ ਫੂਡ ਸੇਫਟੀ ਅਫਸਰਾਂ ਦੀ ਹੋਣ ਵਾਲੀ ਪ੍ਰੀਖਿਆ ਸਬੰਧੀ ਵਿਆਪਕ ਨਿਗਰਾਨੀ ਪ੍ਰਬੰਧ ਮੁਕੰਮਲ: ਰਮਨ ਬਹਿਲ
ਨਿਗਰਾਨੀ ਪ੍ਰਬੰਧਾਂ ਵਿਚ ਜੈਮਰ, ਬਾਇਓਮੀਟ੍ਰਿਕ, ਫਰਿਸਕਿੰਗ, ਅਬਜ਼ਰਬਰਜ਼, ਇਨਵਿਜੀਲੇਟਰਜ਼ ਅਤੇ ਉੱਡਣ ਦਸਤੇ ਤੇ ਹੋਰ ਸਤਰਕਤਾ ਉਪਾਅ ਸ਼ਾਮਲ
ਚੰਡੀਗੜ•, 8 ਮਾਰਚ: ( ਨਿਊਜ਼ ਪੰਜਾਬ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ•ਾਂ ਨੇ ਵੱਖ-ਵੱਖ ਸਰਕਾਰੀ ਅਹੁਦਿਆਂ ‘ਤੇ ਉਮੀਦਵਾਰਾਂ ਦੀ ਪੂਰੀ ਨਿਰਪੱਖ, ਪਾਰਦਰਸ਼ੀ ਅਤੇ ਮੈਰਿਟ ਅਧਾਰਤ ਚੋਣ ਦੀ ਮੰਗ ਕੀਤੀ ਹੈ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀਐਸਐਸਐਸਬੀ) ਨੇ 15 ਮਾਰਚ ਨੂੰ ਫੂਡ ਸੇਫਟੀ ਅਫਸਰਾਂ ਦੇ ਅਹੁਦੇ ਹਿੱਤ ਹੋਣ ਵਾਲੀ ਪ੍ਰੀਖਿਆ ਦੇ ਦਾਖਲੇ ਲਈ ਵਿਸਥਾਰਪੂਰਵਕ ਚੌਕਸੀ ਉਪਾਅ ਕੀਤੇ ਹਨ। ਇਹ ਜਾਣਕਾਰੀ ਪੀ.ਐਸ.ਐਸ.ਐਸ.ਬੀ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਦਿੱਤੀ।
ਉਨ•ਾਂ ਵੇਰਵੇ ਦਿੰਦਿਆਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਲਗਾਏ ਗਏ ਹਨ ਅਤੇ ਉਮੀਦਵਾਰਾਂ ਨੂੰ ਦੱਸਿਆ ਗਿਆ ਹੈ ਕਿ ਪ੍ਰੀਖਿਆ ਹਾਲ ਵਿਚ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਆਗਿਆ ਨਹੀਂ ਹੈ। ਉਨ•ਾਂ ਕਿਹਾ ਕਿ ਨਾ ਸਿਰਫ ਸੈਲੂਲਰ ਫ਼ੋਨਾਂ, ਇਲੈਕਟ੍ਰਾਨਿਕ ਘੜੀਆਂ ਅਤੇ ਹੋਰ ਈ-ਉਪਕਰਣਾਂ / ਯੰਤਰਾਂ ਦੀ ਮਨਾਹੀ ਕੀਤੀ ਗਈ ਹੈ ਬਲਕਿ ਅਨੌਲੋਗ ਘੜੀਆਂ ,ਮੁੰਦਰੀਆਂ, ਚੇਨਜ਼, ਪੈਂਡੈਂਟਸ, ਚੂੜੀਆਂ, ਕੰਨਾਂ ਦੀਆਂ ਵਾਲੀਆਂ ਆਦਿ ‘ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਅਣਉਚਿਤ ਸਾਧਨਾਂ ਵਰਤੋਂ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।
ਉਨ•ਾਂ ਦੱਸਿਆ ਕਿ ਉਮੀਦਵਾਰਾਂ ਦੀ ਤੀਹਰੀ ਬਾਇਓਮੈਟ੍ਰਿਕ ਸ਼ਨਾਖਤ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਪਹਿਲੀ ਬਾਇਓਮੈਟ੍ਰਿਕ ਅਧਾਰਤ ਪਛਾਣ ਪ੍ਰੀਖਿਆ ਸਥਾਨ ‘ਤੇ ਕੀਤੀ ਜਾਏਗੀ, ਦੂਜੀ ਵਾਰ ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਦੀ ਕੌਂਸਲਿੰਗ ਸਮੇਂ ਕੀਤੀ ਜਾਵੇਗੀ ਅਤੇ ਅੰਤਮ ਜਾਂਚ ਉਮੀਦਵਾਰਾਂ ਦੀ ਨਿਯੁਕਤੀ ਸਮੇਂ ਕੀਤੀ ਜਾਵੇਗੀ । ਸ੍ਰੀ ਬਹਿਲ ਨੇ ਕਿਹਾ ਕਿ ਇਸ ਨਾਲ ਇਹ ਯਕੀਨੀ ਬਣਉਣ ਵਿਚ ਮਦਦ ਮਿਲੇਗੀ ਕਿ ਜਿਸ ਉਮੀਦਵਾਰ ਨੇ ਪ੍ਰੀਖਿਆ ਦਿੱਤੀ ਸੀ ਅਤੇ ਕਾਉਂਸਲਿੰਗ ਵਿੱਚ ਰਿਪੋਰਟ ਕੀਤੀ ਸੀ ਉਹ ਹੀ ਉਮੀਦਵਾਰ ਅਹੁਦੇ ‘ਤੇ ਨਿਯੁਕਤ ਹੋਣ ਜਾ ਰਿਹਾ ਹੈ। ਇਹ ਟ੍ਰਿਪਲ ਬਾਇਓਮੈਟ੍ਰਿਕ ਪਛਾਣ ਪ੍ਰਕਿਰਿਆ ਅਸਲ ਉਮੀਦਵਾਰਾਂ ਦੀ ਬਜਾਏ ਪ੍ਰੀਖਿਆ ਦੇਣ ਵਾਲੇ ਜਾਅਲੀ / ਫਰਜ਼ੀ ਉਮੀਦਵਾਰਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਦੇ ਮੱਦੇਨਜ਼ਰ ਰੱਖੀ ਗਈ ਹੈ।
ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ ‘ਤੇ ਉਮੀਦਵਾਰਾਂ ਦੀ ਚੰਗੀ ਤਰ•ਾਂ ਤਲਾਸ਼ੀ ਕੀਤੀ ਜਾਵੇਗੀ ਅਤੇ ਪ੍ਰੀਖਿਆ ਸਥਾਨਾਂ ‘ਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਸ੍ਰੀ ਬਹਿਲ ਨੇ ਦੱਸਿਆ ਕਿ ਪੀ.ਐਸ.ਐਸ.ਐਸ.ਬੀ ਦੇ ਅਧਿਕਾਰੀਆਂ ਤੋਂ ਇਲਾਵਾ ਹਰੇਕ ਕੇਂਦਰ ਵਿੱਚ ਪ੍ਰੀਖਿਆਵਾਂ ਦੀ ਨਿਗਰਾਨੀ ਕਰਨ ਲਈ ਪੀ.ਸੀ.ਐਸ ਅਧਿਕਾਰੀ ਵੀ ਤਾਇਨਾਤ ਕੀਤੇ ਜਾਣਗੇ। ਹਰ ਸੈਂਟਰ ਵਿੱਚ ਸਮੱਚੀ ਪ੍ਰਕਿਰਿਆ ਦੀ ਉਚਿਤ ਨਜ਼ਰਸਾਨੀ ਲਈ ਲੋੜੀਂਦੇ ਉਡਣ ਦਸਤਿਆਂ , ਨਿਗਰਾਨ ਸਟਾਫ, ਇਨਜੀਲੇਟਰਜ਼ ਸਮੇਤ ਹੋਰ ਅਧਿਕਾਰੀ ਮੌਜੂਦ ਰਹਿਣਗੇ। ਉਨ•ਾਂ ਕਿਹਾ ਕਿ ਚੌਕਸੀ ਇਸ ਹੱਦ ਤੱਕ ਸਖਤ ਹੈ ਕਿ ਬੋਰਡ ਦੇ ਸੁਪਰਵਾਈਜ਼ਰੀ ਸਟਾਫ ਨੂੰ ਵੀ ਪ੍ਰੀਖਿਆ ਕੇਂਦਰਾਂ ‘ਤੇ ਸੈੱਲ ਫ਼ੋਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ।
ਉਮੀਦਵਾਰਾਂ ਨੂੰ ਸੁਚੇਤ ਕਰਦਿਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਉਮੀਦਵਾਰਾਂ ਨੂੰ ਨਾਜਾਇਜ਼ ਢੰਗਾਂ ਦੀ ਵਰਤੋਂ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਾਨੂੰਨ ਅਨੁਸਾਰ ਸਖਤ ਕਾਰਵਾਈ ਦਾ ਸੱਦਾ ਦੇਵੇਗਾ। ਉਨ•ਾਂ ਨੇ ਉਮੀਦਵਾਰਾਂ ਨੂੰ ਵੱਡੇ ਬਟਨਾਂ ਵਾਲੇ ਕਪੜੇ ਪਹਿਨਣ ਤੋਂ ਵੀ ਬਚਣ ਦੀ ਸਲਾਹ ਵੀ ਦਿੱਤੀ। ਉਨ•ਾਂ ਕਿਹਾ ਕਿ “ਇਮਤਿਹਾਨ ਵਿਚ ਉਨ•ਾਂ ਨੂੰ ਆਪਣਾ ਪੈਨ ਲਿਆਉਣ ਜਾਂ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਗੋਂ ਹਰ ਉਮੀਦਵਾਰ ਨੂੰ ਬੋਰਡ ਇਕ ਪੈਨ ਮੁਹੱਈਆ ਕਰਵਾਇਆ ਜਾਵੇਗਾ।
ਬਹਿਲ ਨੇ ਕਿਹਾ ਕਿ ਸਾਰੇ ਉਮੀਦਵਾਰ ਪ੍ਰੀਖਿਆ ਕੇਂਦਰ ਵਿੱਚ ਆਪਣੇ ਨਾਲ ਸਿਰਫ ਬੋਰਡ ਦੁਆਰਾ ਜਾਰੀ ਕੀਤਾ ਗਿਆ ਐਡਮਿਟ ਕਾਰਡ ਅਤੇ ਆਪਣੀ ਪਛਾਣ ਦਾ ਇਕ ਅਸਲ ਸਬੂਤ ਲਿਆਉਣ।
ਉਨ•ਾਂ ਕਿਹਾ ਕਿ ਇੱਕ ਨਿਰਪੱਖ ਚੋਣ ਪ੍ਰਕਿਰਿਆ ਨਾ ਸਿਰਫ ਵਧੀਆ ਉਮੀਦਵਾਰਾਂ ਦੀ ਚੋਣ ਵਿੱਚ ਸਹਾਇਤਾ ਕਰਦੀ ਹੈ ਬਲਕਿ ਸਿਸਟਮ ਦੀ ਨਿਰਪੱਖਤਾ ਵਿੱਚ ਉਮੀਦਵਾਰਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣਵਿੱਚ ਸਹਾਈ ਵੀ ਹੁੰਦੀ ਹੈ। ਉਨ•ਾਂ ਕਿਹਾ ਕਿ ਚੋਣ ਪ੍ਰਣਾਲੀ ਰਾਹੀਂ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨ ਉਮੀਦਵਾਰ ਔਸਤਨ ਤੀਹ ਸਾਲਾਂ ਲਈ ਸੇਵਾ ਨਿਭਾਉਣਗੇ ਅਤੇ ਜੇਕਰ ਉਨ•ਾਂ ਦੀ ਚੋਣ ਸ਼ੋਸ਼ਣ-ਰਹਿਤ ਜਾਂ ਨਿਰਵਿਘਨ ਹੋਵਗੀ ਤਾਂ ਇਹ ਨਿਸ਼ਚਤ ਹੈ ਕਿ ਆਪਣੇ ਸੇਵਾ ਕਾਲ ਦੌਰਾਨ ਉਹ ਵੀ ਦੂਜਿਆਂ ਨੂੰ ਤੰਗ ਨਹੀਂ ਕਰਨਗੇ ।
ਜ਼ਿਕਰਯੋਗ ਹੈ ਕਿ ਫੂਡ ਸੇਫਟੀ ਅਫਸਰਾਂ ਦੀਆਂ 25 ਆਸਾਮੀਆਂ ਲਈ ਕਰੀਬ 5118 ਉਮੀਦਵਾਰਾਂ ਨੇ ਬਿਨੈ ਕੀਤਾ ਹੈ ਜੋ ਚੰਡੀਗੜ• ਦੇ ਪੰਜ ਸਥਾਨਾਂ ‘ਤੇ ਵੱਖ-ਵੱਖ ਕੇਂਦਰਾਂ ‘ਤੇ ਹੋਣ ਵਾਲੀ ਪ੍ਰੀਖਿਆ ਵਿਚ ਬੈਠਣਗੇ।