ਸੁਨਾਮ ਵਿੱਚ ਘਰ ਦੀ ਛੱਤ ਡਿੱਗਣ ਨਾਲ 4 ਮੌਤਾਂ 3 ਫੱਟੜ

ਸੁਨਾਮ 8  ਮਾਰਚ ( ਨਿਊਜ਼ ਪੰਜਾਬ )  ਇਥੇ ਦਲਿਤ ਬਸਤੀ ‘ਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ  3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ   ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ਨੀਵਾਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਇਹ ਹਾਦਸਾ ਵਾਪਰਿਆ I ਮਿਰਤਕਾਂ  ਦੀ ਪਛਾਣ ਦੀਪੂ (27 ਸਾਲ ) ਉਸ ਦੀ ਪਤਨੀ  ਜਾਹਨਵੀ ( 25 ਸਾਲ ) ਅਤੇ ਉਨ੍ਹਾਂ ਦੇ ਦੋ ਬੱਚੇ ਅਭੀ ( 9 ਸਾਲ ) , ਨਵੀ ( 7 ਸਾਲ ) ਅਭੀ  पहचान दीपू(27), ਵਜੋਂ ਹੋਈ ਹੈ ,ਫੱਟੜਾਂ ਵਿੱਚ ਮਿਰਤਕ ਦੀਪੂ ਦੇ ਮਾਤਾ , ਪਿਤਾ ਅਤੇ ਇੱਕ ਭੈਣ ਸ਼ਾਮਲ ਹੈ I