ਮਹਿਲਾ ਟੀ-20 ਵਰਲਡ ਕੱਪ-ਆਸਟ੍ਰੇਲੀਆ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ

ਨਵੀਂ ਦਿੱਲੀ, 8 ਮਾਰਚ  ( ਨਿਊਜ਼ ਪੰਜਾਬ ) ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਲਬੋਰਨ ਕ੍ਰਿਕਟ ਗਰਾਊਂਡ ‘ਚ ਖੇਡਿਆ ਹੋਇਆ । ਜਿਸ ‘ਚ ਆਸਟ੍ਰੇਲੀਆ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ 85 ਦੌੜਾਂ ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ। । ਇਸ ਤੋਂ ਪਹਿਲਾ ਆਸਟੇ੍ਰਲੀਆ 2010, 2012, 2014 ਤੇ 2018 ਵਿਚ ਟੀ20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਚੱੁਕਾ ਹੈ।