ਤਰਨ ਤਾਰਨ ਵਿਖੇ ਸਕੂਲਾਂ ‘ਚ ਨਾ ਮਾਤਰ ਰਹੀ ਵਿਦਿਆਰਥੀ ਦੀ ਹਾਜ਼ਰੀ
ਤਰਨ ਤਾਰਨ, 19 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਕੂਲ ਖੋਲ੍ਹਣ ਦੇ ਫ਼ੈਸਲੇ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ‘ਚ 9ਵੀ ਤੋਂ 12ਵੀ ਜਮਾਤ ਤੱਕ ਸਕੂਲ ਖੁੱਲ ਗਏ ਹਨ। ਤਰਨ ਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਸਕੂਲ ਸਟਾਫ਼ ਪੂਰਾ ਹਾਜ਼ਰ ਸੀ ਪ੍ਰੰਤੂ ਬੱਚਿਆਂ ਦੀ ਹਾਜ਼ਰੀ ਨਾ ਮਾਤਰ ਸੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਜੋਗਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਪੂਰੀ ਹਿਦਾਇਤਾਂ ਨੂੰ ਧਿਆਨ ‘ਚ ਰੱਖਦਿਆਂ ਸਕੂਲ ਖੋਲ੍ਹ ਦਿੱਤੇ ਗਏ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਤਰਨਤਾਰਨ ਦੇ ਕੁਝ ਪ੍ਰਾਈਵੇਟ ਸਕੂਲ ਅੱਜ ਨਿੱਜੀ ਕਾਰਨਾਂ ਕਰਕੇ ਬੰਦ ਵੀ ਰਹੇ।