ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਦਰਮਿਆਨ ਦੁਆ-ਸਲਾਮ ਵੀ ਨਾ ਹੋਈ

ਚੰਡੀਗੜ੍ਹ, 19 ਅਕਤੂਬਰ (ਨਿਊਜ਼ ਪੰਜਾਬ) : ਕਰੀਬ ਡੇਢ ਸਾਲ ਬਾਅਦ ਰਾਜਨੀਤਕ ਰੂਪੋਸ਼ੀ ਤੋਂ ਬਾਅਦ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਸ਼ਾਮਿਲ ਤਾਂ ਹੋਏ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀਆ ਨਜ਼ਰਾਂ ਵੀ ਨਾ ਮਿਲੀਆਂ। ਦੋ ਦਿਨ ਚੱਲਣ ਵਾਲਾ ਇਹ ਸੈਸ਼ਨ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬੁਲਾਇਆ ਗਿਆ ਹੈ।  ਸਿੱਧੂ ਆਪਣੀ ਵਜ਼ੀਰੀ ਖੁੱਸਣ ਤੋਂ ਬਾਅਦ ਕਿਸੇ ਵੀ ਮੀਟਿੰਗ ਜਾਂ ਸੈਸ਼ਨ ‘ਚ ਸ਼ਾਮਲ ਨਹੀਂ ਸੀ ਹੋਏ, ਜਦਕਿ  ਸਿੱਧੂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਚੁੱਕੇ ਹਨ।  ਨਵਜੋਤ ਅੱਜ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੇ ਨਾਲ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਏ। ਸਿੱਧੂ ਨੇ ਕਈ ਵਿਧਾਇਕਾਂ ਨਾਲ ਮੁਲਾਕਾਤ ਵੀ ਕੀਤੀ , ਪਰ ਉਹ ਮੁੱਖ ਮੰਤਰੀ ਦੇ ਨੇੜੇ ਨਹੀਂ ਗਏ।  ਪੰਜਾਬ ਵਿਚ ਰਾਹੁਲ ਗਾਂਧੀ ਦੀ ਫੇਰੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਸਿੱਧੂ ਦਰਮਿਆਨ ਤਲਖੀ ਹੋਰ ਵੱਧ ਗਈ ਸੀ।