ਖੇਮਕਰਨ ‘ਚ ਖੁੱਲ੍ਹੇ ਸਕੂਲ, ਪਰ ਵਿਦਿਆਰਥੀਆਂ ਦੀ ਹਾਜ਼ਰੀ ਨਾ ਮਾਤਰ

ਖੇਮਕਰਨ, 19 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 9ਵੀਂ ਤੋਂ 12ਵੀਂ ਤੱਕ ਦੀ ਕਲਾਸਾਂ ‘ਚ ਪੜ੍ਹਾਈ ਲਈ ਅੱਜ ਤੋਂ ਸਕੂਲ ਖੋਲ੍ਹਣ ਦੇ ਫ਼ੈਸਲੇ ਕਾਰਨ ਸਕੂਲ ਤਾਂ ਖੁੱਲ੍ਹ ਗਏ ਹਨ। ਸਕੂਲਾਂ ਚ ਸਟਾਫ਼ ਤਾਂ ਪੁੱਜਾ ਹੈ, ਪਰ ਖੇਮਕਰਨ ਖੇਤਰ ਦੇ ਸਰਕਾਰੀ ਸਕੂਲਾਂ ‘ਚ ਕੋਈ ਵਿਦਿਆਰਥੀ ਪਹਿਲੇ ਦਿਨ ਨਹੀਂ ਆਇਆ। ਖੇਮਕਰਨ ਦੇ ਕੰਨਿਆ ਸਕੂਲ ‘ਚ ਸਿਰਫ਼ ਦੋ ਘੋਸ਼ਣਾ ਪੱਤਰ ਅਤੇ ਲੜਕਿਆਂ ਦੇ ਸਕੂਲ ‘ਚ 8 ਘੋਸ਼ਣਾ ਪੱਤਰ ਪੁੱਜੇ ਹਨ, ਜਦੋਂ ਕਿ ਕੰਨਿਆ ਸਕੂਲ ‘ਚ 9ਵੀਂ ਤੋਂ 12ਵੀਂ ਤੱਕ 238 ਵਿਦਿਆਰਥਣਾਂ ਅਤੇ ਲੜਕਿਆਂ ਦੇ ਸਕੂਲ 295 ਵਿਦਿਆਰਥੀ ਹਨ। ਸਟਾਫ਼ ਮੁਤਾਬਕ ਸਕੂਲਾਂ ‘ਚ ਆਨਲਾਈਨ ਪੜ੍ਹਾਈ ਜਾਰੀ ਹੈ।