ਫ਼ਾਜ਼ਿਲਕਾ : ਫੁੱਲਾਂ ਦੀ ਵਰਖਾ ਅਤੇ ਗਲਾਂ ‘ਚ ਹਾਰ ਪਾ ਕੇ ਸਕੂਲਾਂ ‘ਚ ਹੋਇਆ ਬੱਚਿਆਂ ਦਾ ਸਵਾਗਤ

ਫ਼ਾਜ਼ਿਲਕਾ, 19 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ‘ਤੇ ਅੱਜ ਸੂਬੇ ਭਰ ‘ਚ ਸਕੂਲਾਂ ਨੂੰ ਖੋਲ੍ਹ ਦਿਤਾ ਗਿਆ ਪਰ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਸਕੂਲਾਂ ‘ਚ ਪਹਿਲੇ ਦਿਨ ਬੱਚਿਆਂ ਦੀ ਗਿਣਤੀ ਘੱਟ ਦੇਖਣ ਨੂੰ ਮਿਲੀ। ਸਕੂਲ ਸਟਾਫ਼ ਵਲੋਂ ਬੱਚਿਆਂ ਦਾ ਫੁੱਲ ਵਰਖਾ ਅਤੇ ਹਾਰ ਪਾ ਕੇ ਸਕੂਲ ਪੁੱਜਣ ‘ਤੇ ਸਵਾਗਤ ਕੀਤਾ ਗਿਆ ਅਤੇ ‘ਚ ਕੋਵਿਡ-19 ਦੀਆਂ ਹਿਦਾਇਤਾਂ ਦੀ ਪਾਲਣ ਕਰਦਿਆਂ ਸਕੂਲਾਂ ‘ਚ ਬੱਚਿਆਂ ਨੂੰ ਦਾਖ਼ਲ ਹੋਣ ਦਿੱਤਾ ਗਿਆ। ਸਰਕਾਰੀ ਸਕੂਲ ਕੰਨਿਆ ਦੇ ਪ੍ਰਿੰਸੀਪਲ ਸੰਦੀਪ ਧੂੜਿਆ, ਸਰਕਾਰੀ ਸਕੂਲ ਨੁਕੇਰੀਆਂ ਪ੍ਰਿੰਸੀਪਲ ਹੰਸ ਰਾਜ, ਸਰਕਾਰੀ ਸਕੂਲ ਲੜਕੇ ਪ੍ਰਿੰਸੀਪਲ ਰਾਜ ਕੁਮਾਰ ਆਦਿ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਦੋ ਵੱਖ-ਵੱਖ ਸਮਿਆਂ ‘ਚ ਬੱਚਿਆਂ ਨੂੰ ਸਕੂਲਾਂ ‘ਚ ਬੁਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਮਾਤਾ-ਪਿਤਾ ਵਲੋਂ ਸਵੈ-ਘੋਸ਼ਣਾ ਪੱਤਰ ਵੀ ਸਕੂਲ ਵਲੋਂ ਬੱਚਿਆਂ ਤੋਂ ਲਏ ਗਏ ਹਨ। ਕਾਫ਼ੀ ਸਮੇਂ ਬਾਅਦ ਸਕੂਲ ਪੁੱਜੇ ਵਿਦਿਆਰਥੀਆਂ ‘ਚ ਵੀ ਖ਼ੁਸ਼ੀ ਦੇਖਣ ਨੂੰ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲ ਖੁੱਲ੍ਹਣ ਨਾਲ ਉਹ ਚੰਗੇ ਢੰਗ ਨਾਲ ਆਪਣੀ ਪੜਾਈ ਕਰ ਸਕਣਗੇ।