USA- China : ਅਮਰੀਕਾ ਤੋਂ ਆਉਣ ਵਾਲੇ ਸਾਮਾਨ ‘ਤੇ ਚੀਨ ਨੇ ਟੈਰਿਫ ਵਧਾ ਕੇ 84% ਕੀਤਾ – ਟੈਰਿਫ ਵਿਵਾਦ ਵਧਿਆ
ਨਿਊਜ਼ ਪੰਜਾਬ
ਅਮਰੀਕਾ ਵੱਲੋਂ ਚੀਨ ਤੇ 104% ਟੈਰਿਫ ਦੇ ਜਵਾਬ ਵਿੱਚ ਚੀਨ ਨੇ ਵੱਡਾ ਫੈਸਲਾ ਲੈਂਦਿਆਂ ਅਮਰੀਕਾ ਦੇ ਉਤਪਾਦਾਂ ਤੇ 84 ਪ੍ਰਤੀਸ਼ਤ ਟੈਰਿਫ ਲਾਗੂ ਕਰ ਦਿੱਤਾ ਹੈ
ਅਮਰੀਕੀ ਵੱਲੋਂ 2ਅਪ੍ਰੈਲ ਤੋਂ ਲਾਏ ਵਾਧੂ ਟੈਰਿਫ ਤੋਂ ਬਾਅਦ ਅਮਰੀਕਾ ਅਤੇ ਚੀਨ ਵਿੱਚ ਤਣਾਅ ਵੱਧਦਾ ਜਾ ਰਿਹਾ, ਅਮਰੀਕਾ ਵੱਲੋਂ ਚੀਨੀ ਉਤਪਾਦਾਂ ਤੇ 34 ਪ੍ਰਤੀਸ਼ਤ ਟੈਰਿਫ ਲਾਗੂ ਹੋਣ ਤੋਂ ਤਰੁੰਤ ਬਾਅਦ ਚੀਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਦੇ ਉਤਪਾਦਾਂ ‘ਤੇ 34% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਸੀ।ਜਿਸ ਤੇ ਅਮਰੀਕਾ ਨੇ ਬੁਰਾ ਮਨਾਉਦਿਆ ਚੀਨ ਨੂੰ ਇਸ ਨੂੰ ਵਾਪਸ ਲੈਣ ਲਈ ਕਿਹਾ ਸੀ, ਚੀਨ ਵੱਲੋਂ ਇਨਕਾਰ ਕਰਨ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਚੀਨ ‘ਤੇ 104% ਆਯਾਤ ਡਿਊਟੀ ਲਗਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ।
ਹੁਣ ਇਸ ਦੇ ਜਵਾਬ ਵਿੱਚ, ਬੀਜਿੰਗ ਨੇ ਕਾਰਵਾਈ ਕੀਤੀ ਹੈ, ਬੀਜਿੰਗ ਨੇ ਅਮਰੀਕਾ ਤੋਂ ਆਉਣ ਵਾਲੇ ਸਾਮਾਨ ‘ਤੇ ਟੈਰਿਫ ਵਧਾ ਕੇ 84% ਕਰ ਦਿੱਤਾ ਹੈ ।
ਇਸ ਤੋਂ ਪਹਿਲਾਂ, ਚੀਨ ਨੇ ਅਮਰੀਕੀ ਟੈਰਿਫ ਦੇ ਜਵਾਬ ਵਿੱਚ ਆਪਣੇ ਉਤਪਾਦਾਂ ‘ਤੇ 34% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ, ਟਰੰਪ ਨੇ ਚੀਨ ‘ਤੇ 104% ਆਯਾਤ ਡਿਊਟੀ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਹੁਣ ਇਸ ਦੇ ਜਵਾਬ ਵਿੱਚ, ਬੀਜਿੰਗ ਨੇ ਕਾਰਵਾਈ ਕੀਤੀ ਹੈ ਅਤੇ ਅਮਰੀਕਾ ਤੋਂ ਆਉਣ ਵਾਲੇ ਸਾਮਾਨ ‘ਤੇ ਟੈਰਿਫ ਵਧਾ ਕੇ 84% ਕਰ ਦਿੱਤਾ ਹੈ ।
ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਵੀ ਜਵਾਬੀ ਟੈਰਿਫ ਲਾਉਣ ਦਾ ਕੀਤਾ ਫੈਂਸਲਾ
ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਰਾਮਦ ਕੀਤੇ ਸਟੀਲ ਅਤੇ ਐਲੂਮੀਨੀਅਮ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਜਵਾਬ ਵਿੱਚ 23 ਅਰਬ ਅਮਰੀਕੀ ਡਾਲਰ ਦੇ ਉਤਪਾਦਾਂ ‘ਤੇ ਜਵਾਬੀ ਟੈਰਿਫ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸੰਸਥਾ, ਯੂਰਪੀਅਨ ਕਮਿਸ਼ਨ ਨੇ ਅਜੇ ਤੱਕ ਬੁੱਧਵਾਰ ਨੂੰ ਲਏ ਗਏ ਫੈਸਲੇ ਵਿੱਚ ਸ਼ਾਮਲ ਚੀਜ਼ਾਂ ਦੀ ਸੂਚੀ ਪ੍ਰਦਾਨ ਨਹੀਂ ਕੀਤੀ ਹੈ। ਯੂਰਪੀ ਸੰਘ ਦੇ ਕੁਝ ਟੈਰਿਫ 15 ਅਪ੍ਰੈਲ ਤੋਂ, ਕੁਝ 15 ਮਈ ਤੋਂ, ਜਦੋਂ ਕਿ ਬਾਕੀ 1 ਦਸੰਬਰ ਤੋਂ ਲਾਗੂ ਹੋਣਗੇ।