ਪਰਾਲੀ ਸਾੜਨ ਮਾਮਲੇ ‘ਚ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਤੇ ਯੂਪੀ ਦੀ ਨਿਗਰਾਨੀ ਲਈ ਸੇਵਾ ਮੁਕਤ ਜੱਜ ਕੀਤਾ ਨਿਯੁਕਤ
ਨਵੀਂ ਦਿੱਲੀ, 16 ਅਕਤੂਬਰ (ਨਿਊਜ਼ ਪੰਜਾਬ)- ਸੁਪਰੀਮ ਕੋਰਟ ਨੇ ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਨ ਦੇ ਚੱਲਦਿਆਂ ਪਰਾਲੀ ਸਾੜਨ ‘ਤੇ ਨਿਗਰਾਨੀ ਰੱਖਣ ਲਈ ਇਕ ਟੀਮ ਦਾ ਗਠਨ ਕੀਤਾ ਹੈ। ਇਹ ਇਕ ਮੈਂਬਰੀ ਕਮੇਟੀ ਹੈ। ਇਸ ਲਈ ਸੇਵਾ ਮੁਕਤ ਜੱਜ ਮਦਨ ਬੀ. ਲੋਕੁਰ ਨੂੰ ਚੁਣਿਆ ਗਿਆ ਹੈ। ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ‘ਚ ਪਰਾਲੀ ਸਾੜਨ ਦੀ ਨਿਗਰਾਨੀ ਲਈ ਸੇਵ ਮੁਕਤ ਜੱਜ ਨੂੰ ਨਿਯੁਕਤ ਕੀਤਾ ਹੈ।