ਪੁਲਿਸ ਨੇ ਫੜੀ ਪਾਕਿ ਤੋਂ ਆਈ 10 ਕਰੋੜ 75 ਲੱਖ ਰੁਪੈ ਦੇ ਮੁੱਲ ਦੀ ਹੈਰੋਇਨ

ਫ਼ਿਰੋਜ਼ਪੁਰ, 16 ਅਕਤੂਬਰ (ਨਿਊਜ਼ ਪੰਜਾਬ) – ਜ਼ਿਲ੍ਹਾ ਪੁਲਿਸ ਵਲੋਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਅਧੀਨ ਸੀ.ਆਈ.ਸਟਾਫ ਫ਼ਿਰੋਜ਼ਪੁਰ ਪੁਲਿਸ ਨੇ ਫੜੇ ਗਏ ਨਸ਼ਾ ਤਸਕਰ ਦੀ ਨਿਸ਼ਾਨ ਦੇਹੀ ‘ਤੇ ਪਾਕਿਸਤਾਨ ਤੋਂ ਆਈ 2 ਕਿੱਲੋ 150 ਗਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ । ਐਸ. ਪੀ. ਡੀ. ਮੁਖ਼ਤਿਆਰ ਰਾਏ ਨੇ ਦੱਸਿਆ ਕਿ 9 ਕਿੱਲੋ ਹੈਰੋਇਨ ਸਮੇਤ ਫੜੇ ਗਏ ਮੁਲਜ਼ਮ ਕ੍ਰਿਸ਼ਨ ਸਿੰਘ ਪਾਸੋਂ ਪੁੱਛ ਗਿੱਛ ਦੌਰਾਨ ਹਿੰਦ ਪਾਕਿ ਸਰਹੱਦ ਸੈਕਟਰ ਫ਼ਿਰੋਜ਼ਪੁਰ ਅਧੀਨ ਜ਼ਿਲ੍ਹਾ ਤਰਨਤਾਰਨ ਅੰਦਰ ਪੈਂਦੀ ਬੀ. ਐਸ.ਐਫ ਚੌਕੀ ਰਾਜੋ ਕੇ ਦੇ ਖੇਤਰ ਵਿਚੋਂ ਤਾਰੋ ਪਾਰ ਕਰ ਚੁੱਕੀ ਹੈਰੋਇਨ ਦੀ ਖੇਪ 2 ਕਿੱਲੋ 150 ਗਰਾਮ ਨੂੰ ਬਰਾਮਦ ਕੀਤਾ ਹੈ । ਜਿਸ ਦੀ ਕੀਮਤ ਕੌਮਾਂਤਰੀ ਮੰਡੀ ‘ਚ 10 ਕਰੋੜ 75 ਲੱਖ ਰੂਪੈ ਬਣਦੀ ਹੈ । ਇਸ ਮੌਕੇ ਰਵਿੰਦਰ ਪਾਲ ਸਿੰਘ ਢਿੱਲੋਂ ਡੀ. ਐਸ. ਪੀ. ਡੀ , ਬਲਵੰਤ ਸਿੰਘ ਇੰਚਾਰਜ ਸੀ.ਆਈ. ਏ. ਸਟਾਫ਼ ਫ਼ਿਰੋਜ਼ਪੁਰ , ਰਾਜਿੰਦਰ ਪਾਲ ਏ. ਐਸ. ਆਈ ਆਦਿ ਹਾਜ਼ਰ ਸਨ।