ਨਸ਼ਾ ਤਸਕਰੀ ਦੇ ਮਾਮਲੇ ‘ਚ ਵਿਵੇਕ ਓਬਰਾਏ ਦੀ ਪਤਨੀ ਨੂੰ ਸਿਟੀ ਕ੍ਰਾਈਮ ਬਰਾਂਚ ਵਲੋਂ ਨੋਟਿਸ
ਨਵੀਂ ਦਿੱਲੀ, 16 ਅਕਤੂਬਰ (ਨਿਊਜ਼ ਪੰਜਾਬ)- ਸੈਂਡਲਵੁੱਡ ਡਰੱਗ ਕੇਸ ਵਿਚ ਹੁਣ ਤੱਕ ਕਈ ਨਾਮ ਸਾਹਮਣੇ ਆਏ ਹਨ। ਕੁੱਝ ਤਸਕਰ ਵੀ ਗ੍ਰਿਫ਼ਤਾਰ ਹੋਏ ਹਨ। ਮਾਮਲੇ ਵਿਚ ਕੰਨੜ ਫ਼ਿਲਮਾਂ ਦੀਆਂ ਅਭਿਨੇਤਰੀਆਂ ਰਗਿਨੀ ਦਿਵੇਦੀ ਤੇ ਸੰਜਨਾ ਗਲਰਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਸ ਚਰਚਿਤ ਮਾਮਲੇ ਵਿਚ ਅਦਿੱਤਿਆ ਅਲਵਾ ਦੀ ਭੈਣ ਪ੍ਰਿਅੰਕਾ ਅਲਵਾ ਓਬਰਾਏ ਨੂੰ ਸਿਟੀ ਕ੍ਰਾਈਮ ਬਰਾਂਚ ਬੈਂਗਲੁਰੂ ਵਲੋਂ ਨੋਟਿਸ ਭੇਜਿਆ ਗਿਆ ਹੈ। ਪ੍ਰਿਅੰਕਾ ਅਲਵਾ ਓਬਰਾਏ ਵਿਵਾਕ ਓਬਰਾਏ ਦੀ ਪਤਨੀ ਹੈ। ਅਦਿੱਤਿਆ ਅਥਵਾ ਤੇ ਪ੍ਰਿਅੰਕਾ ਅਲਵਾ ਓਬਰਾਏ ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਪੁੱਤਰ-ਪੁੱਤਰੀ ਹਨ।