ਮਾਂ
ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬੋਲਣ ਲੱਗਿਆ ਵੱਡੇ ਵੱਡੇ ਪੀਰ ਪੈਗੰਬਰ ਅਤੇ ਰਾਜੇ ਮਹਾਰਾਜਿਆਂ ਦਾ ਦਿੱਲ ਵੀ ਸਤਿਕਾਰ ਨਾਲ ਭਰ ਜਾਂਦਾ ਹੈ ਜਦੋ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਤਾ ਉਸਦੇ ਮੂੰਹ ਵਿੱਚੋ ਨਿਕਲਣ ਪਹਿਲਾਂ ਵਾਲਾ ਸ਼ਬਦ ਮਾਂ ਹੀ ਹੁੰਦਾ ਹੈ | ਬੱਚੇ ਨੂੰ ਜ਼ਿੰਦਗੀ ਦਾ ਮੁੱਢਲਾ ਗਿਆਨ ਮਾਂ ਤੋਂ ਹੀ ਪ੍ਰਾਪਤ ਹੁੰਦਾ ਹੈ, ਮਾਂ ਦਾ ਰਿਸ਼ਤਾ ਦੁਨੀਆਂ ਦੇ ਹਰ ਰਿਸ਼ਤੇ ਤੋਂ ਵੱਧ ਕੇ ਹੈ | ਅਬਰਾਹੀਮ ਲਿੰਕਨ ਦਾ ਕਹਿਣਾ ਹੈ ਜਿਸ ਨੂੰ ਚੰਗੀ ਮਾਂ ਮਿਲ ਜਾਵੇ ਉਹ ਇਕ ਚੰਗੇ ਸਮਾਜ ਦਾ ਸਿਰਜਣਹਾਰ ਹੋ ਸਕਦਾ ਹੈ | ਧਰੂ ਭਗਤ ਦੇ ਭਗਤ ਬਣਨ ਪਿੱਛੇ ਉਸ ਦੀ ਮਾਂ ਦਾ ਹੱਥ ਸੀ, ਬਾਬਾ ਫਰੀਦ ਦੀ ਇਬਾਦਤ ਪਿੱਛੇ ਵੀ ਉਹਨਾਂ ਦੀ ਮਾਂ ਦਾ ਹੱਥ ਸੀ|
ਮਾਂ ਇਕ ਅਜਿਹਾ ਭਾਵਪੂਰਕ ਰਿਸ਼ਤਾ ਹੈ| ਜਿਸ ਨੂੰ ਬੰਦਾ ਦੁੱਖ-ਸੁਖ ਦੀ ਘੜੀ ਵਿਚ ਸਭ ਤੋਂ ਪਹਿਲਾਂ ਸ਼ਾਮਿਲ ਕਰਦਾ ਹੈ| ਸਿਕੰਦਰ ਵਰਗਾ ਸਮਰਾਟ ਵੀ ਜਦੋ ਯੁੱਧ ਤੋਂ ਥੱਕ ਕੇ ਹਾਰ ਜਾਂਦਾ ਸੀ ਤਾ ਦੋ ਘੜੀ ਸਕੂਨ ਵਾਸਤੇ ਆਪਣੀ ਮਾਂ ਨਾਲ ਗੁਜਾਰਨਾ ਚਾਹੁੰਦਾ ਸੀ| ਮਾਂ ਇਕ ਅਜਿਹਾ ਦਰਖ਼ਤ ਹੈ ਜਿਸਦੀ ਛਾਂ ਕਦੇ ਵੀ ਨਹੀਂ ਮੁਕਦੀ ਕਿਸੇ ਨੇ ਸੱਚ ਹੀ ਕਿਹਾ ਹੈ ਮਾਵਾਂ ਠੰਡੀਆਂ ਛਾਵਾਂ
ਮਾਂ ਅਗੇ ਤਾ ਰੱਬ ਦਾ ਸਿਰ ਵੀ ਝੁਕ ਜਾਂਦਾ ਹੈ |ਮਾਂ ਇਕ ਅਜਿਹਾ ਰੂਪ ਹੈ ਜਿਸਨੂੰ ਨਿੰਦਣ ਦੀ ਹਿੰਮਤ ਕਿਸੇ ਵਿਚ ਵੀ ਨਹੀਂ ਜੋ ਲੋਕ ਆਪਣੀਆਂ ਮਾਵਾਂ ਦਾ ਸਤਿਕਾਰ ਨਹੀਂ ਕਰਦੇ ਉਹ ਜ਼ਿੰਦਗੀ ਵਿਚ ਕਦੇ ਵੀ ਸੁਖੀ ਨਹੀਂ ਰਹਿ ਸਕਦੇ
ਜਿਸ ਦਿਲ ਵਿਚ ਕੋਈ ਭਾਵ ਨਹੀਂ ਮਾਂ ਪ੍ਰਤੀ ਸਤਿਕਾਰ ਨਹੀਂ , ਉਹ ਹਿਰਦਾ ਨਾਈ ਉਹ ਪੱਥਰ ਹੈ ਜਿਸ ਦਿਲ ਚ ਮਾਂ ਦਾ ਪਿਆਰ ਨਹੀਂ
ਪਰ ਅੱਜ ਕਲ ਦੇ ਸਮਾਜ ਵਿੱਚ ਹਰ ਰਿਸ਼ਤੇ ਦੀ ਤਰ੍ਹਾਂ ਮਾਂ ਦਾ ਰਿਸ਼ਤਾ ਵੀ ਫਿਕਾ ਪੈ ਰਿਹਾ ਹੈ |ਅੱਜ ਕਲ ਕਈ ਬਚੇ ਮਾਂ ਨੂੰ ਬੋਝ ਸਮਾਜ ਕੇ ਬਿਰਧ ਆਸ਼ਰਮਾਂ ਵਿੱਚ ਛੱਡ ਦਿੰਦੇ ਹਨ| ਪੁੱਤਰਾਂ ਦੇ ਬਟਵਾਰੇ ਦਾ ਸਭ ਤੋਂ ਵੱਧ ਦੁੱਖ ਮਾਂ ਨੂੰ ਹੀ ਝੇਲਣਾ ਪੈਂਦਾ ਹੈ |ਉਹ ਭੁੱਲ ਜਾਂਦੇ ਹਨ ਕਿ ਸਾਰੀ ਦੁਨੀਆਂ ਪਰਾਈ ਹੋ ਜਾਂਦੀ ਹੈ| ਪਰ ਮਾਂ ਨਹੀਂ ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਆਪਣੇ ਬਜ਼ੁਰਗਾਂ ਖਾਸ ਕਰਕੇ ਆਪਣੀਆਂ ਰਬ ਤੋਂ ਵੱਧ ਸਤਿਕਾਰਯੋਗ ਮਾਵਾਂ ਦਾ ਆਦਰ ਮਾਨ ਕਰੀਏ ਤੇ ਉਹਨਾਂ ਮਾਵਾਂ ਨੂੰ ਮੋੜ ਲਿਆਈਏ ਜਿਹਨਾਂ ਨੂੰ ਅਸੀਂ ਬਿਰਧ ਆਸ਼ਰਮਾਂ ਵਿੱਚ ਛੱਡ ਆਏ ਹਾਂ ਜੇਕਰ ਕਿਸੇ ਨੇ ਦੁਨੀਆਂ ਵਿੱਚ ਰਬ ਦੇਖਣਾ ਹੈ| ਤਾ ਉਹ ਮਾਂ ਦੇ ਰੂਪ ਵਿੱਚ ਹੈ| ਅੰਤ ਵਿੱਚ ਮਾਂ ਇਨਾ ਹੀ ਕਹਾਂਗੀ
ਮਾਂ ਬੱਚਿਆਂ ਤੇ ਦਿੰਦੀ ਹੈ ਦਿਲ ਜਾਨ
ਏਸੇ ਲਈ ਹੈ ਉਸਦਾ ਰੁਤਬਾ ਮਹਾਨ
ਲੇਖਕ – ਭੁਪਿੰਦਰਜੀਤ ਕੌਰ