ਮੁੱਖ ਖ਼ਬਰਾਂਭਾਰਤ

ਦਿੱਲੀ ਦੰਗਿਆਂ ਦਾ ਭਗੋੜਾ ਤਾਹਿਰ ਹੁਸੈਨ ਨੂੰ ਗ੍ਰਿਫਤਾਰ ਕੀਤਾ

ਨਵੀ ਦਿੱਲੀ ,5 ਮਾਰਚ -( ਨਿਊਜ਼ ਪੰਜਾਬ )ਦਿੱਲੀ ਪੁਲਿਸ ਨੂੰ ਲੋੜੀਂਦਾ  ਆਮ ਆਦਮੀ ਪਾਰਟੀ ਦਾ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ   ਅੱਜ  ਅਦਾਲਤ ਨੇ ਆਤਮ ਸਮਰਪਣ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ I  ਹੁਸੈਨ ਤੇ ਹਿੰਸਕ ਦੰਗਿਆਂ ਵਿਚ ਸ਼ਾਮਲ ਹੋਣ ਅਤੇ ਆਈ ਬੀ ਕਾਂਸਟੇਬਲ ਦਾ ਕਤਲ ਕਰਨ ਦਾ ਵੀ ਦੋਸ਼ ਹੈ ਉਸ ਤੇ ਧਾਰਾ 365 ਅਤੇ 302 ਅਧੀਨ ਕੇਸ ਦਰਜ਼ ਕੀਤਾ ਗਿਆ ਸੀ , ਉਹ ਉਸੇ ਦਿਨ ਤੋਂ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ I ਪੁਲਿਸ ਹੁਸੈਨ ਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਮੰਗੇਗੀ I