ਨਿਰਭੈਆ ਮਾਮਲੇ ਦੇ ਦੋਸ਼ੀਆਂ ਦਾ ਨਵੇਂ ਸਿਰਿਓ ਡੈਥ ਵਾਰੰਟ ਜਾਰੀ – ਚਾਰੋ ਦੋਸ਼ੀਆਂ ਨੂੰ ਹੁਣ 20 ਮਾਰਚ ਨੂੰ ਫਾਂਸੀ
ਨਵੀਂ ਦਿੱਲੀ, 5 ਮਾਰਚ – ਦਿੱਲੀ ਦੀ ਅਦਾਲਤ ਨੇ ਨਿਰਭੈਆ ਮਾਮਲੇ ਦੇ ਦੋਸ਼ੀਆਂ ਦਾ ਨਵੇਂ ਸਿਰਿਓ ਡੈਥ ਵਾਰੰਟ ਜਾਰੀ ਕੀਤਾ ਹੈ। ਚਾਰੋ ਦੋਸ਼ੀਆਂ ਨੂੰ ਹੁਣ 20 ਮਾਰਚ ਨੂੰ ਫਾਂਸੀ ‘ਤੇ ਲਟਕਾਇਆ ਜਾਵੇਗਾ।ਪਟਿਆਲਾ ਹਾਊਸ ਅਦਾਲਤ ਦੋਸ਼ੀ ਪਵਨ ਦੀ ਰਹਿਮ ਦੀ ਅਪੀਲ ਖਾਰਜ਼ ਹੋਣ ਤੋਂ ਬਾਅਦ ਨਵੇਂ ਹੁਕਮ ਜਾਰੀ ਕੀਤੇ ਹਨ , 20 ਮਾਰਚ ਸਵੇਰੇ 5 .30 ਵਜੇ ਸਾਰੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ I