ਗਾਇਕ ਮੂਸੇਵਾਲਾ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੰਗੀ ਮਾਫੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਜੋ ਵੀ ਸਜ਼ਾ ਲਗਾਈ ਜਾਵੇਗੀ – ਉਸ ਦੀ ਪਾਲਣਾ ਕਰਾਂਗਾ – ਮੁਸੇਵਾਲਾ
ਅਮ੍ਰਿਤਸਰ 5 ਮਾਰਚ ( ਨਿਊਜ  ਪੰਜਾਬ ) ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ, ਵੀਰਵਾਰ ਨੂੰ ਇਥੇ ਸਿੱਖਾਂ ਦੇ ਸਰਬ-ਉੱਚ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਗਾਣੇ ਲਈ ਮੁਆਫੀ ਮੰਗੀ  ਹੈ ਉਸ ਨੇ  ਮਹਾਨ ਯੋਧੇ ਮਾਈ ਭਾਗੋ ਦਾ ਜ਼ਿਕਰ ਕਰਨ ਕਰਕੇ  ਵਿਵਾਦ  ਪੈਦਾ ਕਰ ਲਿਆ  ਸੀ ।  ਮੂਸੇ ਵਾਲਾ ਅਤੇ ਉਸਦੇ ਪਿਤਾ , ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਪੇਸ਼ ਹੋਏ ਅਤੇ ਮੁਆਫੀ ਮੰਗੀ।  ਇਸ ਤੋਂ ਪਹਿਲਾਂ ਮੁਸੇਵਾਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਇੱਕ ਪੱਤਰ ਵਿੱਚ ਮੁਆਫੀ ਮੰਗੀ ਸੀ, ਜਿਥੇ ਉਸਨੇ ਕਿਹਾ ਸੀ ਕਿ ਉਹ ਇਸ ਗੱਲ ਤੋਂ ਅਣਜਾਣ ਹੈ ਕਿ ਉਸ ਦੇ ਇਸ ਕੰਮ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇਗੀ।  “ਮੈਂ ਗੁਰੂ ਜੀ ਦਾ ਨਿਮਾਣਾ ਸੇਵਕ ਹਾਂ ਅਤੇ ਅਕਾਲ ਤਖਤ ਸਾਹਿਬ ‘ਤੇ ਪੂਰਾ ਵਿਸ਼ਵਾਸ ਰੱਖਦਾ ਹਾਂ। ਮੈਂ ਮੁਆਫੀ ਮੰਗਦਾ ਹਾਂ ਅਤੇ ਭਰੋਸਾ ਦਿੰਦਾ ਹਾਂ ਕਿ ਮੈਂ ਅਜਿਹੀ ਗਲਤੀ ਦੁਬਾਰਾ ਨਹੀਂ ਦੁਹਰਾਵਾਂਗਾ।” ਮੁਆਫੀ ਮੰਗਣ ਮਗਰੋਂ ਸਿੱਧੂ ਮੁਸੇਵਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਜੋ ਵੀ ਸਜ਼ਾ ਲਗਾਈ ਜਾਵੇਗੀ, ਉਹ ਉਸ ਦੀ ਪਾਲਣਾ ਕਰੇਗਾ।