ਮੁੱਖ ਖ਼ਬਰਾਂਭਾਰਤ

ਕੇਂਦਰ ਸਰਕਾਰ ਦੀ ਨਿਗ੍ਹਾ ਵਕਫ਼ ਬੋਰਡ ਜ਼ਮੀਨਾਂ ਤੋਂ ਬਾਅਦ  ਮੰਦਰਾਂ ,ਚਰਚ ਘਰਾਂ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ‘ਤੇ –  ਊਧਵ ਠਾਕਰੇ

ਨਿਊਜ਼ ਪੰਜਾਬ

ਮੁੰਬਈ, 3 ਅਪਰੈਲ – ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀ ਨਿਗ੍ਹਾ ਵਕਫ਼ ਬੋਰਡ ਦੀਆਂ ਜ਼ਮੀਨਾਂ ‘ਤੇ ਹੈ ਅਤੇ ਅਗਲੀ ਵਾਰੀ ਮੰਦਰ, ਚਰਚ ਘਰਾਂ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਹੋ ਸਕਦੀ ਹੈ।

ਲੋਕ ਸਭਾ ਵਿੱਚ ਵਕਫ਼ (ਸੋਧ) ਬਿੱਲ ਪਾਸ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਵਕਫ਼ (ਸੋਧ) ਬਿੱਲ ‘ਤੇ ਭਾਜਪਾ ਦੇ ਦੋਗਲੇ ਸਟੈਂਡ ਅਤੇ ‘ (ਵਕਫ਼) ਜ਼ਮੀਨ ਖੋਹ ਕੇ ਆਪਣੇ ਉਦਯੋਗਪਤੀ ਦੋਸਤਾਂ ਨੂੰ ਦੇਣ ਦੀ ਇਸ ਚਾਲ’ ਦਾ ਵਿਰੋਧ ਕੀਤਾ ਹੈ।

ਭਾਜਪਾ ਦੀ ਸਾਬਕਾ ਸਹਿਯੋਗੀ ਸ਼ਿਵ ਸੈਨਾ (ਯੂਬੀਟੀ), ਜੋ ਹੁਣ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ, ਨੇ ਵਕਫ਼ ਬਿੱਲ ਦਾ ਵਿਰੋਧ ਕੀਤਾ ਹੈ।

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਕਿਹਾ ਰਾਜ ਸਭਾ ਅਤੇ ਲੋਕ ਸਭਾ ਵਿੱਚ ਸਾਰੇ ਮਸਲੇ ਪਾਸੇ ਕਰਕੇ ‘ ਟਰੰਪ ਟੈਰਿਫ਼ ‘ ਤੇ ਚਰਚਾ ਕੀਤੀ ਜਾਵੇ ਤਾਂ ਜੋ ਭਾਰਤੀ ਉਦਯੋਗ ਨੂੰ ਬਚਾਇਆ ਜਾ ਸਕੇ

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਨੂੰ ਸੁਣਨ ਲਈ ਹੇਠਲੇ ਲਿੰਕ ਨੂੰ ਟੱਚ ਕਰੋ

https://x.com/i/broadcasts/1nAJEgwEqrkKL?s=08