ਪੰਜਾਬ ਤੋਂ ਬਾਅਦ ਦਿੱਲੀ ਨੇ ਵੀ ਬਿਓਮੈਟ੍ਰਿਕ ਹਾਜਰੀ ਕੀਤੀ ਮੁਅੱਤਲ – ਪੰਜਾਬ ਸਰਕਾਰ ਵਲੋਂ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ
ਦਿੱਲੀ ,5 ਮਾਰਚ – ( ਨਿਊਜ਼ ਪੰਜਾਬ )ਪੰਜਾਬ ਸਰਕਾਰ ਨੇ ਪੱਤਰ no. 541 ਜਾਰੀ ਕਰਕੇ ਸਾਰੇ ਵਿਭਾਗਾਂਨੂੰ ਹਦਾਇਤਾਂ ਕੀਤੀਆਂ ਹਨ ਕਿ ਕੋਰੋਨਾ ਵਾਇਰਸ ਦੇ ਕਾਰਨ ਬਿਓਮੈਟ੍ਰਿਕ ਹਾਜ਼ਰੀ ਸਿਸਟਿਮ ਹਾਲ ਦੀ ਘੜੀ ਬੰਦ ਕਰ ਦਿਤਾ ਜਾਵੇ I ਪੰਜਾਬ ਵਿਚ ਕੋਰੋਨਾ ਵਾਇਰਸ ਦੇ ਡਰੋਂ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਮੁਲਤਵੀ ਕਰਨ ਤੋਂ ਬਾਅਦ ਹੁਣ ਦਿੱਲੀ ਵਿਚ ਸਰਕਾਰੀ ਦਫਤਰਾਂ ਅੰਦਰ ਵੀ ਬਿਓਮੈਟ੍ਰਿਕ ਹਾਜਰੀ ਤੇ ਰੋਕ ਲਾ ਦਿਤੀ ਹੈ I ਸਭ ਤੋਂ ਪਹਿਲਾ ਪੰਜਾਬ ਸਰਕਾਰ ਦੇ ਦਫਤਰਾਂ ਦੀਆ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿੱਖ ਕੇ ਉਕਤ ਮੰਗ ਕੀਤੀ ਸੀ ,ਜਿਸ ਤੇ ਤਰੁੰਤ ਕਾਰਵਾਈ ਕਰਦਿਆਂ ਕੁਝ ਵਿਭਾਗਾਂ ਨੇ ਬਿਓਮੇਟ੍ਰਿਕ ਹਾਜਰੀ ਤੇ ਤਰੁੰਤ ਰੋਕ ਲਾਉਣ ਦੇ ਆਰਡਰ ਜਾਰੀ ਕਰ ਦਿਤੇ ਸਨ I ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਪੱਤਰ ਵਿਚ ਮੰਗ ਕੀਤੀ ਹੈ ਸਾਰੇ ਦਫ਼ਤਰਾਂ ਦੇ ਵਾਸ਼ਰੂਮਾ ਲਈ ਹੱਥ ਧੋਣ ਵਾਸਤੇ ਲਿਕਵੇਡ ਸੋਪ ਮੁਹਈਆ ਕਰਵਾਇਆ ਜਾਵੇ ਅਤੇ ਵਾਇਰਸ ਤੋਂ ਬਚਾਅ ਰੱਖਣ ਲਈ ਪੱਤਰ ਜਾਰੀ ਕੀਤਾ ਜਾਵੇ I ਬਹੁਤ ਸਾਰੀਆਂ ਨਿਜ਼ੀ ਕੰਪਨੀਆਂ ਨੇ ਵੀਆਪਣੇ ਮੁਲਾਜ਼ਮ ਦੀ ਬਿਓਮੈਟ੍ਰਿਕ ਹਾਜਰੀ ਬੰਦ ਕਰ ਦਿਤੀ ਹੈ