ਅਕਾਲੀ ਦਲ ਬਾਦਲ ਨੇ ਕੋਰੋਨਾ ਕਾਰਨ ਜੰਤਕ ਇਕੱਠ ਮੁਲਤਵੀ ਕੀਤੇ

ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਕੀਤਾ ਫੈਂਸਲਾ – ਡਾਕਟਰ ਚੀਮਾ

ਚੰਡੀਗੜ੍ਹ, 5 ਮਾਰਚ -(ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਤੋਂ ਬਚਾਅ ਲਈ  ਸ਼੍ਰੋਮਣੀ ਅਕਾਲੀ ਦਲ (ਬਾਦਲ ) ਨੇ 21 ਮਾਰਚ ਤਕ ਦੇ ਸਾਰੇ ਜੰਤਕ ਇਕੱਠ ਮੁਲਤਵੀ ਕਰ ਦਿਤੇ ਹਨ I  ਪਾਰਟੀ  ਦੇ ਬੁਲਾਰੇ ਡਾਕਟਰ  ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਮਾਰਚ ਨੂੰ ਹੋਲੇ ਮੁਹੱਲੇ ‘ਤੇ ਹੋਣ ਵਾਲੀ ਕਾਨਫ਼ਰੰਸ ਸਮੇਤ ਫ਼ਾਜ਼ਿਲਕਾ ‘ਚ 11 ਮਾਰਚ, ਹੁਸ਼ਿਆਰਪੁਰ ‘ਚ 14 ਮਾਰਚ, ਕਪੂਰਥਲਾ ‘ਚ 18 ਮਾਰਚ ਅਤੇ ਫ਼ਤਿਹਗੜ੍ਹ ਸਾਹਿਬ ‘ਚ 21 ਮਾਰਚ ਨੂੰ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਕਾਨਫ਼ਰੰਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ, 7 ਮਾਰਚ ਨੂੰ ਮਾਨਸਾ ‘ਚ ਹੋਣ ਵਾਲੀ ਰੈਲੀ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ।