ਪੁਲਿਸ ਅਤੇ ਵਕੀਲ ਦਾ ਮਾਮਲਾ……. ਐੱਸ ਟੀ ਐਫ਼ ਇੰਚਾਰਜ਼ ਅਤੇ ਵਕੀਲ ਤੇ ਵੀ ਕਰਾਸ ਪਰਚਾ
ਲੁਧਿਆਣਾ, 5 ਮਾਰਚ (ਗੁਰਦੀਪ ਸਿੰਘ) – ਪੰਜਾਬ ਪੁਲਿਸ ਨੇ ਵਕੀਲ ਵੱਲੋਂ ਐਸ.ਟੀ.ਐਫ. ਲੁਧਿਆਣਾ ਰੇਂਜ ਇੰਚਾਰਜ ਹਰਬੰਸ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਹੈ । ਆਈ.ਪੀ.ਸੀ. 323, 341, 506, ਤੇ 27/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਕਈ ਦਿਨਾਂ ਵਕੀਲ ਧਰਨੇ ‘ਤੇ ਬੈਠੇ ਹੋਏ ਸਨ। ਹਰਬੰਸ ਸਿੰਘ ‘ਤੇ ਵਕੀਲ ਵਰੁਣ ਗਰਗ ਨਾਲ ਦੋਰਾਹਾ ਦੇ ਨਜਦੀਕ ਇੱਕ ਢਾਬੇ ਤੇ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਾ ਹੈ। ਇਸ ਸਬੰਧੀ ਪੀੜਤ ਵਕੀਲ ਵਰੁਣ ਗਰਗ ਨੇ ਖੰਨਾ ਵਿਚ ਬਿਆਨ ਦਰਜ ਕਰਵਾਏ।
ਇਸ ਤੋਂ ਇਲਾਵਾ ਵਕੀਲ ਵਰੁਣ ਗਰਗ ਖਿਲਾਫ਼ ਵੀ ਕਰਾਸ ਪਰਚਾ ਦਰਜ਼ ਕੀਤਾ ਗਿਆ ਹੈ।ਉਸ ਤੇ ਸਰਕਾਰੀ ਕੰਮ ਰੁਕਾਵਟ ਪਾਉਣ ਦਾ ਦੋਸ਼ ਲਾਇਆ ਗਿਆ ਹੈ ।