ਕੋਰੋਨਾ ਵਾਇਰਸ ਦੇ ਸ਼ਕੀ ਮਰੀਜ਼ ਨੂੰ ਹਸਪਤਾਲ ਲਿਆਉਣ ਲਈ ਪੁਲਿਸ ਮੱਦਦ ਮੰਗੀ —- ਪਰ
ਮੋਗਾ , 5 ਮਾਰਚ – ( ਗੁਰਦੀਪ ਸਿੰਘ – ਨਿਊਜ਼ ਪੰਜਾਬ ) ਇਥੋਂ ਦੇ ਨਜਦੀਕੀ ਕਸਬੇ ਬੱਧਨੀਕਲਾਂ ਦੇ 32 ਸਾਲਾਂ ਨੌਜਵਾਨ ਜਿਸ ਨੂੰ ਕਰੋਨਾ ਵਾਇਰਸ ਦਾ ਸ਼ਕੀ ਮਰੀਜ਼ ਸਮਝਿਆ ਜਾ ਰਿਹਾ ਸੀ ਇਸ ਸਮੇ ਉਹ ਆਪਣੇ ਘਰ ਡਾਕਟਰਾਂ ਦੀ ਨਿਗਰਾਨੀ ਹੇਠ ਹੈ I ਇਕ ਮਾਰਚ ਨੂੰ ਦੁਬਈ ਤੋਂ ਚੰਡੀਗੜ੍ਹ ਹਵਾਈ ਅੱਡੇ ਤੇ ਪੁੱਜਣ ਉਪਰੰਤ ਡਾਕਟਰੀ ਜਾਂਚ ਕਰਵਾ ਕੇ ਆਪਣੇ ਪਿੰਡ ਆ ਗਿਆ ਸੀ ਜਿਥੇ ਦੋ ਦਿਨ ਬਾਅਦ ਖਾਂਸੀ – ਜ਼ੁਕਾਮ ਦੀ ਸ਼ਕਾਇਤ ਹੋਣ ਤੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸ ਦੀ ਜਾਂਚ ਕੀਤੀ ਗਈ , ਸ਼ਕੀ ਕੋਰੋਨਾ ਵਾਇਰਸ ਦਾ ਮਰੀਜ਼ ਸਮਝਦਿਆਂ ਉਹ ਡਾਕਟਰਾਂ ਤੇ ਸਟਾਫ ਦੇ ਵਤੀਰੇ ਨੂੰ ਵੇਖਦਿਆਂ ਹਸਪਤਾਲੋਂ ਭੱਜ ਗਿਆ I ਸਿਵਲ ਸਰਜਨ ਵਲੋਂ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮਰੀਜ਼ ਨੂੰ ਹਸਪਤਾਲ ਲਿਆਉਣ ਨੂੰ ਕਿਹਾ ,ਪੁਲਿਸ ਵਲੋਂ ਸੇਫਟੀ ਕਿਟਾਂ ਅਤੇ ਡਾਕਟਰਾਂ ਦੀ ਟੀਮ ਦੀ ਮੰਗ ਕੀਤੀ ਜਿਸ ਤੋਂ ਬਾਅਦ ਹਸਪਤਾਲ ਦੇ ਕੁਝ ਸਟਾਫ ਮੈਂਬਰ ਉਸ ਨੂੰ ਸਮਝਾ ਕੇ ਲੈ ਆਏ I ਜਿਲਾ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸ਼ਕੀ ਮਰੀਜ਼ ਦੇ ਲੌੜਿਂਦੇ ਸੈਂਪਲ ਲੈ ਕੇ ਪੁਣੇ ਭੇਜ ਦਿਤੇ ਹਨ , ਉਕਤ ਨੌਜਵਾਨ ਹਸਪਤਾਲ ਨਹੀਂ ਰਹਿਣਾ ਚਹੁੰਦਾ ਜਿਸ ਕਾਰਨ ਉਸ ਦੀ ਅਤੇ ਬਾਕੀ ਪਰਿਵਾਰ ਦੀ ਨਿਗਰਾਨੀ ਉਸ ਦੇ ਘਰ ਵਿਖੇ ਕੀਤੀ ਜਾ ਰਹੀ ਹੈ , ਅਧਿਕਾਰੀਆਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬੱਚਣ ਲਈ ਕਿਹਾ I