ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦੁਰਗੜ੍ਹ ਵਿੱਚ ਮਿਸ਼ਨ ਫਤਹਿ ਤਹਿਤ ਚਲਾਇਆ 7 ਦਿਨਾਂ ਜਾਗਰੂਕਤਾ ਅਭਿਆਨ
ਕੌਮੀ ਸੇਵਾ ਯੋਜਨਾ ਇਕਾਈਆਂ, ਰੈੱਡ ਰਿਬਨ ਕਲੱਬ ਵੱਲੋਂ ਮਿਸ਼ਨ ਫ਼ਤਹਿ ਕਰੋਨਾ ਜਾਗਰੂਕਤਾ ਪੈਂਫਲਿਟ ਵੰਡੇ
ਡਾ. ਸਵਰਨਜੀਤ ਸਿੰਘ
ਮੋਗਾ, 20 ਸਤੰਬਰ: ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਵਿਖੇ ਮਿਸ਼ਨ ਫ਼ਤਹਿ ਅਧੀਨ 7 ਦਿਨਾਂ ਕੋਰੋਨਾ ਬੀਮਾਰੀ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਗਿਆ।ਇਸ ਜਾਗਰੂਕਤਾ ਅਭਿਆਨ ਵਿੱਚ ਆਨਲਾਈਨ ਵਿਦਿਆਰਥੀਆਂ ਨੂੰ ਕਰੋਨਾ ਵਾਈਰਸ ਬਾਰੇ ਜਾਗਰੂਕ ਅਤੇ ਇਸ ਦੇ ਬਚਾਅ ਸਬੰਧੀ ਵੀ ਵਿਸਥਾਰ ਸਹਿਤ ਦੱਸਿਆ ਗਿਆ, ਇਸ ਤੋ ਇਲਾਵਾ ਵਿਦਿਆਰਥੀਆਂ ਦੇ ਵੱਖ ਵੱਖ ਤਰ੍ਹਾਂ ਦੇ ਵਿੱਦਿਅਕ ਮੁਕਾਬਲੇ ਵੀ ਕਰੋਨਾ ਵਾਈਰਸ ਦੇ ਥੀਮ ਤੇ ਆਧਾਰਿਤ ਕਰਵਾਏ ਗਏ।
ਕਾਲਜ ਦੇ ਪ੍ਰਿੰਸੀਪਲ ਦਲਜਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਚੱਲ ਰਹੀ ਕੌਮੀ ਸੇਵਾ ਯੋਜਨਾ ਇਕਾਈ ਅਤੇ ਰੈੱਡ ਰਿਬਨ ਕਲੱਬ ਵੱਲੋਂ ਪੋਸਟਰ ਮੇਕਿੰਗ, ਸਲੋਗਨ ਲਿਖਣ, ਕੁਇਜ਼ ਅਤੇ ਛੋਟੀ ਵੀਡੀਓ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਕਾਲਜ ਦੇ ਸਮੂਹ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਮੁਕਾਬਲਿਆਂ ਜਰੀਏ ਵਿਦਿਆਰਥੀਆਂ ਨੂੰ ਕਰੋਨਾ ਪ੍ਰਤੀ ਜਾਗਰੂਕ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਜਬਰਜੰਗ ਸਿੰਘ ਨੇ, ਦੂਜਾ ਸਥਾਨ ਮਾਨਕਸ਼ਾਹ ਬਾਂਸਲ ਨੇ ਅਤੇ ਤੀਜਾ ਸਥਾਨ ਸੰਦੀਪ ਸਿੰਘ ਨੇ ਪ੍ਰਾਪਤ ਕੀਤਾ।ਸਲੋਗਨ ਲਿਖਣ ਵਿੱਚ ਪਹਿਲਾ ਸਥਾਨ ਕੁਸ਼ਲ ਰਾਏ ਨੇ, ਦੂਜਾ ਸਥਾਨ ਰਵੀ ਕੁਮਾਰ ਨੇ ਪ੍ਰਾਪਤ ਕੀਤਾ।ਸੁਮੇਸ਼ ਖੰਨਾ ਨੇ ਛੋਟੀ ਵੀਡੀਓ ਬਣਾਈ।ਇਹਨਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਸਮੂਹ ਵਿਭਾਗੀ ਮੁਖੀਆਂ/ਇੰਚਾਰਜਾਂ ਧਰਮ ਸਿੰਘ, ਬਰਜਿੰਦਰ ਸਿੰਘ,ਪਰਮਿੰਦਰ ਸਿੰਘ ਸੈਣੀ,ਕੁਲਵੀਰ ਸਿੰਘ,ਪਰਮਿੰਦਰ ਸਿੰਘ,ਕੁਲਵੀਰ ਸਿੰਘ,ਪਵਨ ਕੁਮਾਰ, ਸਰਬਜੀਤ ਸਿੰਘ ਨੇ ਸਹਿਯੋਗ ਦਿੱਤਾ।
ਕਾਲਜ ਦੇ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਕੋਰੋਨਾ ਦੇ ਲੱਛਣ, ਕਾਰਨ ਅਤੇ ਬਚਾਅ ਸੰਬੰਧੀ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਤਿਆਰ ਕੀਤੇ ਪੈਂਫਲਿਟ ਵੀ ਵੰਡੇ ਗਏ। ਇਹਨਾਂ ਪੈਂਫਲਿਟਾਂ ਰਾਹੀਂ ਆਮ ਲੋਕਾਂ ਨੂੰ ਮਾਸਕ ਪਾਉਣ, ਘੱਟੋ ਘੱਟ 6 ਫੁੱਟ ਸਰੀਰਕ ਦੂਰੀ, ਵਾਰ ਵਾਰ ਹੱਥ ਧੋਣ, ਬਿਨਾਂ ਵਜ਼ਾ ਯਾਤਰਾ ਨਾ ਕਰਨ ਆਦਿ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਵਰਤ ਕੇ ਅਸੀ ਪੰਜਾਬ ਸਰਕਾਰ ਦੇ ਕਰੋਨਾ ਨੂੰ ਖਤਮ ਕਰਨ ਲਈ ਵਿੱਢੇ ਗਏ ਮਿਸ਼ਨ ਫਤਹਿ ਵਿੱਚ ਲਗਾਤਾਰ ਆਪਣਾ ਵੱਡਮੁੱਲਾ ਯੋਗਦਾਨ ਪਾਉਦੇ ਰਹੀਏ ਤਾਂ ਇੱਕ ਦਿਨ ਯਕੀਨਨ ਅਸੀ ਇਸ ਵਾਈਰਸ ਉੱਪਰ ਜਿੱਤ ਹਾਸਲ ਕਰ ਲਵਾਂਗੇ।
ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਕੋਵਿਡ-19 ਨੂੰ ਫੈਲਣ ਤੋ ਰੋਕਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ ਸ੍ਰੀ ਗੁਰੂ ਤੇਗ ਬਹਾਦੁਰਗੜ੍ਹ ਵਿਖੇ ਇੰਜੀਨੀਅਰਜ਼ ਦਿਵਸ ਨੂੰ ਸਮਰਪਿਤ ਜ਼ੂਮ ਐਪ ਰਾਹੀ ਵੈਬੀਨਾਰ ਕਰਵਾਇਆ ਗਿਆ। ਇਸ ਵੇਬੀਨਾਰ ਵਿੱਚ ਬਲਵਿੰਦਰ ਸਿੰਘ ਨੇ ਭਾਰਤ ਦੇ ਮਹਾਨ ਇੰਜੀਨੀਅਰ ਸਰਮੋਕਸ ਗੁੰਦਮ ਵਿਸ਼ੇਸ਼ਵਰੀਆ ਦੀ ਜੀਵਨੀ, ਕੀਤੇ ਗਏ ਕੰਮਾਂ, ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ।