ਮੁੱਖ ਖ਼ਬਰਾਂਪੰਜਾਬ

ਮਜੀਠਾ ਸ਼ਰਾਬ ਘੁਟਾਲੇ’ ਚ ਵੱਡੀ ਕਰਵਾਈ, ਪੰਜਾਬ ਸਰਕਾਰ ਨੇ 4 ਅਧਿਕਾਰੀ ਕੀਤੇ ਸਸਪੈਂਡ

ਨਿਊਜ਼ ਪੰਜਾਬ

14 ਮਈ 2025

ਮਜੀਠਾ ਸ਼ਰਾਬ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਚਾਰ ਅਧਿਕਾਰੀਆਂ DSP ਅਮੋਲਕ ਸਿੰਘ,SHO ਅਵਤਾਰ ਸਿੰਘ,ਇੰਸਪੈਕਟਰ ਗੁਰਜੀਤ ਸਿੰਘ ਅਤੇ ਐਕਸਾਈਜ ਵਿਭਾਗ ਦੇ ETO ਨੂੰ ਮੁਅੱਤਲ ਕਰ ਦਿੱਤਾ ਹੈ। ਉਪਰੋਕਤ ਜਾਣਕਾਰੀ ਡੀ.ਆਈ.ਜੀ. ਦੁਆਰਾ ਦਿੱਤੀ ਗਈ ਸੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਆਈ.ਜੀ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 2 ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਬਾਕੀ ਦੋ ਦੀ ਭਾਲ ਅਜੇ ਜਾਰੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਸਦੇ ਸਬੰਧ ਦਿੱਲੀ ਨਾਲ ਹਨ, ਜਿੱਥੋਂ ਮੀਥੇਨੌਲ ਪ੍ਰਾਪਤ ਕੀਤਾ ਜਾਂਦਾ ਸੀ। ਅੱਜ ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ। ਤੁਹਾਨੂੰ ਦੱਸ ਦੇਈਏ ਕਿ ਮਜੀਠਾ ਸ਼ਰਾਬ ਕਾਂਡ ਵਿੱਚ ਹੁਣ ਤੱਕ ਲਗਭਗ 23 ਲੋਕਾਂ ਦੀ ਮੌਤ ਹੋ ਚੁੱਕੀ ਹੈ।