ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਕਾਂਡ’ ਚ ਲੁਧਿਆਣਾ ਦੀ ਕੈਮੀਕਲ ਫੈਕਟਰੀ ਦੇ 2 ਮਾਲਕ ਗ੍ਰਿਫ਼ਤਾਰ
ਨਿਊਜ਼ ਪੰਜਾਬ
14 ਮਈ 2025
ਅੰਮ੍ਰਿਤਸਰ ਦੀ ਨਕਲੀ ਸ਼ਰਾਬ ਦੁਖਾਂਤ ਨਾਲ ਕਥਿਤ ਸਬੰਧ ਹੋਣ ਦੇ ਦੋਸ਼ ਵਿੱਚ ਮੰਗਲਵਾਰ ਨੂੰ ਲੁਧਿਆਣਾ ਦੀ ਇੱਕ ਕੈਮੀਕਲ ਫੈਕਟਰੀ ਦੋ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਖ ਦੋਸ਼ੀ ਸਾਹਿਬ ਸਿੰਘ ਨੇ ਕਥਿਤ ਤੌਰ ‘ਤੇ ਲੁਧਿਆਣਾ ਸਥਿਤ ਦੋਸ਼ੀ ਤੋਂ ਨਕਲੀ ਸ਼ਰਾਬ ਬਣਾਉਣ ਲਈ ਲਗਭਗ 20 ਲੀਟਰ ਮੀਥੇਨੌਲ ਪ੍ਰਾਪਤ ਕੀਤਾ ਸੀ।
ਦੋਸ਼ੀਆਂ ਦੀ ਪਛਾਣ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਸੁੱਖ ਐਨਕਲੇਵ ਵਿੱਚ ਸਾਹਿਬ ਕੈਮੀਕਲ ਫੈਕਟਰੀ ਦੇ ਮਾਲਕ ਹਨ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਕਿਹਾ, “ਮਜੀਠਾ ਸ਼ਰਾਬ ਦੁਖਾਂਤ ਦੇ ਸਬੰਧ ਵਿੱਚ ਲੁਧਿਆਣਾ ਵਿੱਚ ਦੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਰਗਨਾ ਸਾਹਿਬ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਸਾਹਿਬ ਕੈਮੀਕਲ ਫੈਕਟਰੀ ਤੋਂ ਲਗਭਗ 20 ਲੀਟਰ ਮੀਥੇਨੌਲ ਖਰੀਦਿਆ ਸੀ।” ਅੰਮ੍ਰਿਤਸਰ ਪੁਲਿਸ ਵੱਲੋਂ ਅੱਗੇ ਜਾਂਚ ਕੀਤੀ ਜਾਵੇਗੀ।