ਪਾਕਿਸਤਾਨ ਨੇ ਰਿਹਾਅ ਕੀਤਾ BSF ਦਾ ਜਵਾਨ, ਪਿਛਲੇ 22 ਦਿਨਾਂ ਤੋਂ ਪਾਕਿਸਤਾਨ ਦੀ ਹਿਰਾਸਤ’ਚ ਸੀ ਪੀ.ਕੇ.ਸਾਹੂ
ਨਿਊਜ਼ ਪੰਜਾਬ
14 ਮਈ 2025
ਪਾਕਿਸਤਾਨ ਨੇ ਭਾਰਤ ਦੇ ਬੀਐਸਐਫ ਜਵਾਨ ਪੂਰਨਮ ਕੁਮਾਰ ਸਾਹੂ ਨੂੰ ਵਾਪਸ ਕਰ ਦਿੱਤਾ ਹੈ। ਪਾਕਿਸਤਾਨੀ ਰੇਂਜਰਾਂ ਨੇ ਅਟਾਰੀ ਵਾਹਗਾ ਸਰਹੱਦ ਰਾਹੀਂ ਬੀਐਸਐਫ ਕਾਂਸਟੇਬਲ ਨੂੰ ਵਾਪਸ ਭੇਜ ਦਿੱਤਾ. ਉਹ ਪਿਛਲੇ 22 ਦਿਨਾਂ ਤੋਂ ਪਾਕਿਸਤਾਨ ਦੀ ਹਿਰਾਸਤ ਵਿੱਚ ਸੀ। ਕਾਂਸਟੇਬਲ ਪੂਰਨਮ ਕੁਮਾਰ ਸਵੇਰੇ 10:30 ਵਜੇ ਦੇਸ਼ ਵਾਪਸ ਪਰਤ ਆਇਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੂਰਨਮ ਕੁਮਾਰ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ, ਜਿਸ ਤੋਂ ਬਾਅਦ ਉਸਨੂੰ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ। ਉਹ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਤਾਇਨਾਤ ਸੀ। ਭਾਰਤ ਨੇ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਅੱਤਵਾਦੀ ਟਿਕਾਣਿਆਂ ‘ਤੇ ਸਟੀਕ ਹਮਲੇ ਕੀਤੇ। ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਤਣਾਅ ਵਧ ਗਿਆ। ਅਜਿਹੇ ਵਿੱਚ ਪੂਰਨਮ ਦੇ ਪਰਿਵਾਰ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ।