ਬਠਿੰਡਾ ਦੇ ਕਿੱਕਰ ਬਾਜ਼ਾਰ’ਚ ਬੰਬੇ ਫਰਨੀਚਰ ਹਾਊਸ ਵਿੱਚ ਲੱਗੀ ਅੱਗ, ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ
ਨਿਊਜ਼ ਪੰਜਾਬ
14 ਮਈ 2025
ਬਠਿੰਡਾ’ ਚ ਮੰਗਲਵਾਰ ਦੇਰ ਸ਼ਾਮ ਸ਼ਹਿਰ ਦੇ ਕਿੱਕਰ ਬਾਜ਼ਾਰ ਵਿੱਚ ਬੰਬੇ ਫਰਨੀਚਰ ਹਾਊਸ ਵਿੱਚ ਅੱਗ ਲੱਗ ਗਈ। ਅੱਗ ਇਨੀ ਭਿਆਨਕ ਸੀ ਕਿ ਕਿੱਕਰ ਬਾਜ਼ਾਰ ਦੇ ਲੋਕਾਂ ਵਿੱਚ ਡਰਦਾ ਮਾਹੌਲ ਪੈਦਾ ਹੋ ਗਿਆ। ਫਾਇਰ ਬਿਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਚੌਥੀ ਮੰਜ਼ਿਲ ਤੇ ਲੱਗੀ ਹੋਣ ਕਾਰਨ ਵਿਭਾਗ ਬਹੁਤਾ ਯਤਨ ਕਾਮਯਾਬ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਸਮੇਂ ਕਿੱਕਰ ਬਾਜ਼ਾਰ ਵਿੱਚ ਸਥਿਤ ਬੰਬੇ ਫਰਨੀਚਰ ਹਾਊਸ ਦੀ ਚੌਥੀ ਮੰਜ਼ਿਲ ਤੇ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਲੋਕਾਂ ਨੂੰ ਇਸ ਦਾ ਪਤਾ ਲੱਗਾ, ਜਿਸ ਤੋਂ ਬਾਅਦ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰੀਬ ਤਿੰਨ ਤੋਂ ਚਾਰ ਅੱਗ ਬਝਾਊ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ। ਅੱਗ ਇਨੀ ਭਿਆਨਕ ਸੀ ਕੇ ਦੂਜੇ ਪਾਸੇ ਗਲੀ ਵਿੱਚ ਹੋਰ ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਿੱਕਰ ਬਾਜ਼ਾਰ ਵਿੱਚ ਡਰ ਦਾ ਦਾ ਮਾਹੌਲ ਬਣਿਆ ਰਿਹਾ। ਆਸੇ ਪਾਸੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।