ਮੁੱਖ ਖ਼ਬਰਾਂਪੰਜਾਬਭਾਰਤ

ਪੁੰਛ ਵਿੱਚ ਗੁਰਦੁਵਾਰਾ ਸਾਹਿਬ ਤੇ ਹਮਲੇ ਦੌਰਾਨ ਹੋਏ ਨੁਕਸਾਨ ਨੂੰ ਵੇਖਿਆ ਮੁੱਖ ਮੰਤਰੀ ਅਬਦੁੱਲਾ ਨੇ – ਚਾਰ ਸਿੱਖਾਂ ਦੀ ਹੋਈ ਸੀ ਮੌਤ – 10 ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਐਲਾਨ

ਨਿਊਜ਼ ਪੰਜਾਬ

ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੀਤੇ ਦਿਨੀ ਭਾਰਤ – ਪਾਕਿਸਤਾਨ ਦਰਮਿਆਨ ਹੋਈ ਜੰਗ ਵਿੱਚ ਸੂਬੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਤੀ ਮ੍ਰਿਤਕ 10 ਲੱਖ ਰੁਪਏ ਦੀ ( ਐਕਸਗਰੇਸ਼ੀਆ ਗਰਾਂਟ ) ਆਰਥਿਕ ਮੱਦਦ ਦੇਣ ਦਾ ਐਲਾਨ ਕੀਤਾ,

ਪੁੰਛ ਵਿੱਚ ਗੁਰਦਵਾਰਾ ਸਾਹਿਬ ਤੇ ਹੋਏ ਮਜ਼ਾਈਲ ਹਮਲੇ ਦੌਰਾਨ ਰਾਗੀ ਸਿੰਘ ਸਮੇਤ ਤਿੰਨ ਸਿੱਖਾਂ ਦੀ ਮੌਤ ਅਤੇ ਇੱਕ ਸਿੱਖ ਬੀਬੀ ਦੇ ਮਾਰੇ ਜਾਣ ਤੇ ਸਿੱਖ ਸੰਗਤ ਨਾਲ ਅਫ਼ਸੋਸ ਪ੍ਰਗਟਾਦਿਆਂ ਹਮਦਰਦੀ ਪ੍ਰਗਟਾਈ 

ਮੁੱਖ ਮੰਤਰੀ ਨੇ x ਤੇ ਲਿਖਿਆ 

ਪੁਣਛ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਮਿਲਿਆ। ਇਸ ਦੁੱਖ ਦੇ ਸਾਮ੍ਹਣੇ ਸ਼ਬਦ ਘੱਟ ਜਾਂਦੇ ਹਨ। ਮੈਂ ਆਪਣੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਕੱਲੇ ਨਹੀਂ ਹਨ, ਪੂਰਾ ਪ੍ਰਸ਼ਾਸਨ ਅਤੇ ਮੈਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਦਾ ਦਰਦ ਸਾਡਾ ਦਰਦ ਹੈ।

ਮੁੱਖ ਮੰਤਰੀ ਦਫ਼ਤਰ ਵੱਲੋਂ x ਤੇ ਜਾਰੀ ਕੀਤੀ ਰਿਪੋਰਟ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ

ਅੱਜ ਤੰਗਧਾਰ ਦੀ ਆਪਣੀ ਫੇਰੀ ਦੌਰਾਨ, ਮੈਂ ਲਗਾਤਾਰ ਗੋਲੀਬਾਰੀ ਨਾਲ ਘਰਾਂ ਅਤੇ ਵਾਹਨਾਂ ਨੂੰ ਸੜਦੇ ਦੇਖਿਆ। ਤਬਾਹੀ ਦਾ ਪੈਮਾਨਾ ਦਿਲ ਦਹਿਲਾ ਦੇਣ ਵਾਲਾ ਹੈ।

ਇਸ ਦੁੱਖ ਦੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਅਸੀਂ ਉਨ੍ਹਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਜੋ ਕੁਝ ਹੋਇਆ ਹੈ ਉਸਨੂੰ ਦੁਬਾਰਾ ਬਣਾਉਣ ਵਿੱਚ ਮਦਦ ਕਰਾਂਗੇ।

 

+