ਮੁੱਖ ਖ਼ਬਰਾਂਪੰਜਾਬ

ਪੰਜਾਬ ਪੁਲਿਸ ਨੇ ਮਜੀਠਾ ਘਟਨਾ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਕੱਚੀ ਸ਼ਰਾਬ ਦੀ ਭਾਰੀ ਖੇਪ ਕੀਤੀ ਜਬਤ,1 ਗ੍ਰਿਫਤਾਰ 

ਨਿਊਜ਼ ਪੰਜਾਬ

15 ਮਈ 2025

ਅਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਨਾਲ ਹੋਈ ਮੌਤਾਂ ਦੇ ਮਾਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ, ਹਲਕਾ ਅਜਨਾਲਾ ਦੇ ਪਿੰਡ ਨੰਗਲ ਵੰਝਾਵਾਲਾ ਅਤੇ ਫੱਤੇਵਾਲ ਵਿੱਚ ਸਾਂਝੇ ਤੌਰ ‘ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ 7 ਡਰੱਮ, 1260 ਕਿੱਲੋ ਲਾਹਣ, 100 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਹੈ, ਜਿਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਹੋਰ ਕੁਝ ਲੋਕ ਭੱਜਣ ਵਿੱਚ ਕਾਮਯਾਬ ਰਹੇ; ਅਜਨਾਲਾ ਥਾਣਾ ਦੇ ਐਸਐਚਓ ਮੁਖਤਾਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਅਜਿਹੇ ਲੋਕਾਂ ਵਿਰੁੱਧ ਜਾਰੀ ਰਹੇਗੀ ਜਿਹੜੇ ਨਾਜਾਇਜ਼ ਸ਼ਰਾਬ ਦਾ ਵਪਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਕੰਮ ਛੱਡੋ ਨਹੀਂ ਤਾਂ ਪੁਲਿਸ ਵੱਲੋਂ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ।