ਮੁੱਖ ਖ਼ਬਰਾਂਅੰਤਰਰਾਸ਼ਟਰੀ

ਕੈਨੇਡਾ ਦੇ ਮਿਸੀਸਾਗਾ’ਚ ਹਮਲਾਵਰਾਂ ਨੇ ਗੋਲੀਆ ਮਾਰ ਕੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਦੀ ਕੀਤੀ ਹੱਤਿਆ

ਨਿਊਜ਼ ਪੰਜਾਬ

15 ਮਈ 2025

ਕੈਨੇਡਾ ਦੇ ਮਿਸੀਸਾਗਾ ਸ਼ਹਿਰ ਦੇ ਡੇਰੀ ਰੋਡ ਨੇੜੇ ਟੈਲਫੋਰਡ ਵੇਅ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਪੰਜਾਬੀ ਮੂਲ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ (ਉਮਰ 50) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਮੌਕੇ ਤੋਂ ਭੱਜ ਗਏ। ਪੁਲਿਸ ਨੇ ਅਧਿਕਾਰਤ ਤੌਰ ‘ਤੇ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਮੌਕੇ ‘ਤੇ ਮੌਜੂਦ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਢੱਡਾ ਵਜੋਂ ਹੋਈ ਹੈ।

ਜਿਵੇਂ ਹੀ ਹਰਜੀਤ ਸਿੰਘ ਆਪਣੇ ਦਫਤਰ ਦੇ ਬਾਹਰ ਖੜੀ ਕਾਰ ਕੋਲ ਪਹੁੰਚਿਆ, ਪਹਿਲਾਂ ਤੋਂ ਹੀ ਉਡੀਕ ਕਰ ਰਹੇ ਹਮਲਾਵਰਾਂ ਨੇ ਉਸ ‘ਤੇ ਲਗਭਗ 15-16 ਗੋਲੀਆਂ ਚਲਾ ਦਿੱਤੀਆਂ। ਨੇੜੇ ਖੜ੍ਹੇ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਗਏ। ਗੰਭੀਰ ਰੂਪ ਵਿੱਚ ਜ਼ਖਮੀ ਢੱਡਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।