ਦਿੱਲੀ ਵਿੱਚ ਹਿੰਸਾ ਦੀਆ ਅਫਵਾਹਾਂ – ਪੁਲਿਸ ਨੇ ਕਿਹਾ ਸਭ ਝੂਠ – ਸੁਰਖਿਆ ਕਾਰਨਾਂ ਕਰ ਕੇ ਬੰਦ ਕੀਤੇ ਮੈਟਰੋ ਸਟੇਸ਼ਨ ਖੋਲ੍ਹੇ

ਨਵੀ ਦਿੱਲੀ  1 ਮਾਰਚ  (ਨਿਊਜ਼ ਪੰਜਾਬ ) ਦਿੱਲੀ ਪੁਲਿਸ ਨੇ ਅੱਜ ਰਾਤ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਇਨਕਾਰ ਕਰਦਿਆਂ ਲੋਕਾਂ ਨੂੰ ਅਫਵਾਹਾਂ ਤੋਂ  ਦੂਰ ਰਹਿਣ ਦੀ ਅਪੀਲ ਕੀਤੀ ਹੈ , ਪੁਲਿਸ ਕੰਟਰੋਲ ਰੂਮ ਵਿੱਚ ਤਿਲਕ ਨਗਰ ਅਤੇ ਰਾਜੌਰੀ ਗਾਰਡਨ ਵਿੱਚ ਹਿੰਸਾ ਫੈਲਣ ਦੀਆ ਅਫਵਾਹਾਂ ਦੀਆ ਟੈਲੀਫੋਨ ਕਾਲਾਂ ਆਉਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਕਤ ਅਪੀਲ ਕੀਤੀ ਹੈ I ਪੁਲਿਸ ਅਧਿਕਾਰੀਆਂ ਨੇ  ਕਿਹਾ ਕਿ ਅਫਵਾਹਾਂ ਫਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ I ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਸਿਰਸਾ ਨੇ ਵੀ ਹਿੰਸਕ ਅਫਵਾਹਾਂ ਦਾ ਖੰਡਨ ਕੀਤਾ ਹੈ ,ਉਨ੍ਹਾਂ ਕਿਹਾ ਹਲਾਤ ਆਮ ਵਾਂਗ ਹਨ I  ਅਸਲ ਵਿੱਚ ਅਫਵਾਹਾਂ ਫੈਲਣ ਤੋਂ ਬਾਅਦ  ਸੁਰਖਿਆ  ਕਾਰਨਾਂ ਕਰ ਕੇ ਕੁੱਝ ਮੈਟਰੋ  ਸਟੇਸ਼ਨਾਂ ਦੇ ਗੇਟ ਬੰਦ ਕਰ ਦਿਤੇ ਗਈ ਸਨ , ਪਰ ਕੁਝ ਸਮੇ ਬਾਅਦ ਹੀ ਅਫਵਾਹਾਂ ਦਾ ਖੰਡਨ ਕਰਦਿਆਂ ਮੈਟਰੋ ਨੇ ਗੇਟ ਖੋਹਲ ਦਿਤੇ I

Delhi Police

@DelhiPolice

Some unsubstantiated reports of tense situation in SouthEast & West District are being circulated on social media. It is to reiterate that these are all rumours. Don’t pay attention to such rumours. Delhi Police is closely monitoring accounts spreading rumours and taking action.

5,800
8:37 PM – Mar 1, 2020

Delhi Metro Rail Corporation

@OfficialDMRC

Security Update

Entry & exit gates of all stations are open.

Normal service has resumed.