ਸੰਖੇਪ ਪਰ ਵਿਸ਼ੇਸ਼ — ਟੈਕਸ ਦਿਓ 1 ਕਰੋੜ ਰੁਪਏ ਦੀ ਲਾਟਰੀ ਟਿਕਟ ਲਵੋ

1 ਮਾਰਚ   ( ਨਿਊਜ਼ ਪੰਜਾਬ )       ਮੱਧਪ੍ਰਦੇਸ਼ ਵਿੱਚ 2 ਮਾਲ ਗੱਡੀਆਂ ਦੀ ਸਿੱਧੀ ਟੱਕਰ ਹੋ ਗਈ , ਸਿੰਗਰੌਲੀ ‘ਚ ਹੋਈ ਇਸ ਦੁਰਘਟਨਾ ਵਿੱਚ 3 ਮੋਤਾ ਹੋਇਆ ਹਨ I

——–       ਦਿੱਲੀ ਪੁਲਿਸ ਦੇ ਦੱਖਣ ਪੱਛਮੀ ਰੇਂਜ ਦੇ ਸਪੈਸ਼ਲ ਸੈੱਲ ਨੇ  2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 50 ਕਰੋੜ ਰੁਪਏ ਮੁੱਲ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ  ਹਨ I

——–      ਜੰਮੂ ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ 2 ਸਰਗਰਮ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਵਕੀਲ ਅਹਿਮ ਭੱਟ ਅਤੇ ਉਮਰ ਇਸਮਾਈਲ ਦਾਸ ਵਜੋਂ ਹੋਈ ਹੈ।

——–     ਈਰਾਨ ‘ਚ ਕੋਰੋਨਾ ਵਾਈਰਸ ਕਾਰਨ 11 ਹੋਰ ਮੌਤਾਂ ਹੋਣ ਦੀ ਖ਼ਬਰ ਹੈ। ਈਰਾਨ ਵਿੱਚ  ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ I

——-     ਕਸਟਮ ਵਿਭਾਗ ਨੇ ਚੇਨਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ 6 ਵੱਖ ਵੱਖ ਮਾਮਲਿਆਂ ਵਿਚ 29 ਫਰਵਰੀ ਅਤੇ 1 ਮਾਰਚ ਨੂੰ 85 .62 ਲੱਖ ਰੁਪਏ ਦੀ ਕੀਮਤ ਦਾ  1.98 ਕਿੱਲੋ ਸੋਨਾ ਬਰਾਮਦ ਕੀਤਾ ਹੈ।

——–    ਉਤਰ ਪ੍ਰਦੇਸ਼ ਦੇ ਚੰਦੌਲੀ ਜਿਲ੍ਹੇ ਦੇ ਮਹੂਜੀ ਪਿੰਡ ਵਿਖੇ  ਨਦੀ ਵਿਚ ਕਿਸ਼ਤੀ ਪਲਟਣ ਕਾਰਨ ਹੋਏ  ਹਾਦਸਾ  ਵਿਚ ਕਰੀਬ 5 ਲੋਕ ਲਾਪਤਾ ਹੋ ਗਏ ਹਨ।

——–   ਦੇਸ਼ ਵਿੱਚ ਜੀ ਐੱਸ ਟੀ ਦੀ ਚੋਰੀ ਰੋਕਣ ਲਈ ਕੇਂਦਰ ਸਰਕਾਰ ਟੈਕਸ ਦੇਣ ਵਾਲਿਆਂ ਨੂੰ 1 ਕਰੋੜ ਰੁਪਏ ਦੀ ਲਾਟਰੀ ਟਿਕਟ ਦੇਣ ਦੀ ਯੋਜਨਾ ਬਣਾ ਰਹੀ ਹੈ  ਜੋ ਨਵੇਂ ਵਿਤੀ ਸਾਲ ਤੋਂ ਲਾਗੂ ਕੀਤਾ ਜਾ ਸਕਦਾ ਹੈ I

——-    ਕੇਂਦਰ ਸਰਕਾਰ ਨੇ ਅੱਜ ਤੋਂ ਰਸੋਈ ਗੈਸ ਸਲੈਂਡਰ ਦੀ ਕੀਮਤ 53 ਰੁਪਏ ਘੱਟ ਕਰ ਦਿਤੀ ਹੈ , ਲੰਘੇ ਮਹੀਨੇ ਸਰਕਾਰ ਨੇ 144 .5 ਰੁਪਏ ਸੈਲੰਡਰ ਦਾ ਭਾਅ ਵਧਾ ਦਿੱਤਾ ਸੀ I