ਜੇ ਪ੍ਰੋਪਰਟੀ ਟੈਕਸ ਜਾਂ ਪਾਣੀ ਸੀਵਰੇਜ ਦੇ ਬਿੱਲ ਜਮ੍ਹਾ ਨਹੀਂ ਕਰਵਾਏ ਤਾਂ – – – – –

ਲੁਧਿਆਣਾ , 2 ਮਾਰਚ – ( ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ) ਪੰਜਾਬ ਸਰਕਾਰ ਨੇ ਲੋਕਾਂ ਕੋਲੋਂ ਪਿੱਛਲੇ ਕਈ ਸਾਲਾਂ ਤੋਂ ਬਕਾਇਆ ਰਹਿੰਦੀ ਹਾਊਸ ਟੈਕਸ ਦੀ ਰਕਮ ਉਗਰਾਹੁਣ ਲਈ 31 ਮਾਰਚ ਤਕ ਸਾਰੇ ਜੁਰਮਾਨੇ ਅਤੇ ਵਿਆਜ ਮਾਫ ਕਰ ਦਿੱਤਾ ਹੈ ,ਸਥਾਨਿਕ ਸਰਕਾਰ ਵਿਭਾਗ ਨੇ ਲੋਕਾਂ ਨੂੰ ਹੋਰ ਰਾਹਤ ਦੇਂਦਿਆਂ ਅਸਲ ਬਿੱਲਾਂ ਤੇ 31 ਮਾਰਚ ਤੱਕ 10 % ਦੀ ਛੋਟ ਵੀ ਦੇ ਦਿਤੀ ਹੈ , ਨਗਰ ਨਿਗਮ ਦੇ ਮੇਯਰ ਬਲਕਾਰ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਦਿਤੀ ਰਾਹਤ ਦਾ ਲਾਭ ਉਠਾਉਂਦੇ ਹੋਏ ਹਾਊਸ ਟੈਕਸ ਦੇ ਨਾਲ ਨਾਲ ਪ੍ਰਾਪਰਟੀ ਟੈਕਸ , ਪਾਣੀ ਅਤੇ ਸੀਵਰੇਜ ਦੇ ਬਿਲਾਂ ਦੇ ਬਕਾਏ ਵੀ 31 ਮਾਰਚ ਤੱਕ ਜਮਾ ਕਰਵਾ ਕੇ ਉਕਤ ਸਾਰੀਆਂ ਰਿਆਇਤਾਂ  ਲੈ ਸਕਦੇ ਹਨ , ਮੇਅਰ ਦਫਤਰ ਦੇ ਮੀਡੀਆ ਅਫਸਰ ਹਰਪਾਲ ਸਿੰਘ ਨਿਮਾਣਾ ਵਲੋਂ ਜਾਰੀ ਬਿਆਨ ਵਿਚ ਮੇਅਰ ਸ੍ਰ . ਸੰਧੂ ਨੇ ਸਪਸ਼ਟ ਕੀਤਾ ਕਿ ਸਾਰੀਆਂ ਰਿਆਇਤਾਂ ਵਾਲੀ ਇਹ ਛੋਟ 31 ਮਾਰਚ ਤੱਕ ਹੀ ਮਿਲ ਸਕੇਗੀ ਅਤੇ ਇਸ ਤਾਰੀਖ ਨੂੰ ਹੋਰ ਨਹੀਂ ਵਧਾਇਆ ਜਾਵੇਗਾ I