ਪਾਰਲੀਮੈਂਟ ਦੇ ਬਾਹਰ —- ਕੁਝ ਨਾ ਬੋਲੋ – ਕੁਝ ਨਾ ਵੇਖੋ

ਨਵੀ ਦਿੱਲ੍ਹੀ , 2 ਮਾਰਚ – ( ਨਿਊਜ਼ ਪੰਜਾਬ ) ਅੱਜ ਲੋਕ ਸਭਾ ਦਾ ਇਜਲਾਸ ਆਰੰਭ ਹੁੰਦਿਆਂ ਹੀ ਵਿਰੋਧੀ ਧਿਰਾਂ ਨੇ ਦਿੱਲ੍ਹੀ ਦੰਗਿਆਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਦੋਨੋ ਸਦਨਾਂ ਤੋਂ ਬਾਹਰ ਆ ਗਈਆਂ, ਵਿਰੋਧ ਕਰਨ ਵਾਲਿਆਂ ਵਿਚ ਕਾਂਗਰਸ , ਤ੍ਰਿਨਮੁਲ ਕਾਂਗਰਸ , ਸੀ ਪੀ ਐਮ ,ਸੀ ਪੀ ਆਈ ,ਐਨ ਸੀ ਪੀ ,ਆਪ , ਡੀ ਐਮ ਕੇ  ਪਾਰਟੀਆਂ ਦੇ ਮੈਂਬਰ ਸ਼ਾਮਲ ਹਨ , ਟੀ ਐਮ ਸੀ ਦੇ ਮੈਂਬਰਾਂ ਨੇ ਅੱਖਾਂ ਤੇ ਕਾਲੀਆ ਪਟੀਆ ਬੰਨ ਕੇ ਮੂੰਹ ਤੇ ਉਂਗਲ ( ਚੁੱਪ ਰਹਿ ਕੇ ) ਰੱਖ ਕੇ ਵਿਰੋਧ ਕਰ ਰਹੇ ਹਨ I  ਮੈਂਬਰਾਂ ਨੇ  ਲੋਕ ਸਭਾ ‘ਚ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਹੈ।