ਲੁਧਿਆਣਾ, ਜਲੰਧਰ, ਪਟਿਆਲਾ – ਕੋਰੋਨਾ ਮਹਾਂਮਾਰੀ ਦੇ ਅੱਧ ਦੇ ਭਾਈਵਾਲ ਤਿੰਨ ਜਿਲ੍ਹੇ ‘ਸਜ਼ਾ’ ਲਈ ਤਿਆਰ ਰਹਿਣ – ਰਾਤ ਦਾ ਕਰਫਿਊ , ਇੱਕ ਘੰਟਾ ਧੁੱਪੇ ਖੜ੍ਹੋ ਅਤੇ ਦੁਕਾਨਾਂ ਹੋਟਲ ਤੇ ਠੇਕਿਆਂ ਬਾਰੇ ਨਵੀਆਂ ਹਦਾਇਤਾਂ – – – ਪੜ੍ਹੋ ਤੇ ਸੁਣੋ !

ਨਿਊਜ਼ ਪੰਜਾਬ
ਚੰਡੀਗੜ, 7 ਅਗਸਤ – ਪੰਜਾਬ ਦੇ ਤਿੰਨ ਵੱਡੇ ਸ਼ਹਿਰ ਲੁਧਿਆਣਾ , ਜਲੰਧਰ ਅਤੇ ਪਟਿਆਲਾ ਇਸ ਸਮੇ ਕੋਰੋਨਾ ਵਾਇਰਸ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਸਾਰੇ ਸੂਬੇ ਦੇ ਪਾਜ਼ੇਟਿਵ ਮਾਮਲਿਆਂ ਵਿੱਚੋਂ ਤਕਰੀਬਨ ਅੱਧੇ ਮਾਮਲੇ ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚੋਂ ਹਨ I 10 ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ਾਂ ਦੇ ਨਾਲ 32 ਮਾਈਕਰੋ ਕੰਟੇਨਮੈਂਟ ਜ਼ੋਨ ਬਣਾਈ ਬੈਠੇ ਇੱਹ ਸ਼ਹਿਰ ਹੁਣ ਪੰਜਾਬ ਸਰਕਾਰ ਦੀ ਹਿੱਟ – ਲਿਸਟ ਤੇ ਆ ਗਏ ਹਨ | ਜਿਸ ਕਾਰਨ ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਰਾਤ ਦਾ ਕਰਫਿਊ ਲਾਇਆ ਗਿਆ ਹੈ Iਸਰਕਾਰੀ ਹਦਾਇਤਾਂ ਅਨੁਸਾਰ ਰੈਸਟੋਰੈਂਟ ਅਤੇ ਹੋਟਲ , ਸ਼ਰਾਬ ਦੇ ਠੇਕੇ ਰਾਤ 9 ਵਜੇ ਤੱਕ ਅਤੇ ਦੁਕਾਨਾਂ ਤੇ ਸ਼ਾਪਿੰਗ ਮਾਲ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ | ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਰੂਰੀ ਸੇਵਾਵਾਂ , ਯਾਤਰੀਆਂ , ਫੈਕਟਰੀਆਂ ਵਿੱਚ ਸ਼ਿਫਟ ਵਿੱਚ ਕੰਮ ਕਰਨ ਵਾਲਿਆਂ ਨੂੰ ਛੋਟ ਹੋਵੇਗੀ ਪਰ ਮਾਸਕ ਪਾਉਣਾ ਤੇ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਹੋਵੇਗਾ I 

ਕਲ ਸ਼ੁਕਰਵਾਰ ਨੂੰ ਪੰਜਾਬ ਭਰ ਵਿੱਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1063 ਸੀ ਜਿਸ ਵਿੱਚੋਂ ਇਨ੍ਹਾਂ ਤਿੰਨ ਜਿਲਿਆ ਵਿੱਚ 488 ਮਰੀਜ਼ ਇਸ ਵਿਚ ਸ਼ਾਮਲ ਹਨ I ਕਲ ਤੱਕ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 7351 ਵਿੱਚੋਂ 3527 ਮਾਮਲੇ ਇਨ੍ਹਾਂ ਤਿੰਨਾਂ ਜਿਲਿਆ ਦੇ ਹੀ ਹਨ I ਪੰਜਾਬ ਵਿੱਚ ਹੁਣ ਤੱਕ ਕੋਰੋਨਾ ਮਹਾਂਮਾਰੀ ਵਿੱਚ ਆਪਣੀਆਂ ਕੀਮਤੀ ਜਿੰਦਗੀਆਂ ਗਵਾਉਣ ਵਾਲਿਆਂ ਦੀ ਕੁਲ ਗਿਣਤੀ 539 ਹੈ ਜਿਸ ਵਿੱਚ 271 ਜਿੰਦਗੀਆਂ ਇਨ੍ਹਾਂ ਤਿੰਨਾਂ ਜਿਲਿਆ ਦੀਆ ਹਨ I

ਕੋਰੋਨਾ ਮਹਾਂਮਾਰੀ ਬਚਨ ਲਈ ਮਾਸਕ ਪਾਉਣਾ ਜਰੂਰੀ ਕੀਤਾ ਗਿਆ ਇੱਹ ਸ਼ਿਫਾਰਸ਼ ਸੂਬਾ ਸਰਕਾਰ ਦੀ ਨਹੀਂ ਇੱਹ ਯੂਨਾਈਟਿਡ ਨੇਸ਼ਨ ਸੰਗਠਨ ਵਲੋਂ ਜਨਤਾ ਦੇ ਬਚਾਅ ਵਾਸਤੇ ਕੀਤੀ ਗਈ ਸੀ ਪ੍ਰੰਤੂ ਆਮ ਲੋਕ ਇਸ ਨੂੰ ਮਾਮੂਲੀ ਗੱਲ ਸਮਝਦਿਆਂ ਮਰੀਜ਼ਾਂ ਦੀ ਗਿਣਤੀ ਵਧਾ ਰਹੇ ਹਨ , ਪੰਜਾਬ ਸਰਕਾਰ ਨੇ ਸਮਝਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਜਿਸ ਨਾਲ ਹੁਣ ਮਾਸਕ ਨਾ ਪਾਉਣ ਵਾਲੇ ਨੂੰ ਪੁਲਿਸ ਸੜਕਾਂ ਤੇ ਰੋਕ ਕੇ ਮਾਸਕ ਭੇਟ ਕਰੇਗੀ ਤੇ ਮਾਸਕ ਲਵਾਉਣ ਤੋਂ ਬਾਅਦ ਇੱਕ ਘੰਟਾ ਗਰਮੀ ਵਿੱਚ ਸੜਕ ਤੇ ਖੜ੍ਹਾ ਕਰਕੇ ਅਹਿਸਾਸ ਕਰਵਾਏਗੀ ਕਿ ਮਾਸਕ ਦਾ ਕੀ ਮਹੱਤਵ ਹੈ ?
ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਹਨ ਵੀ ਪੜ੍ਹੋ –

“ਸੂਬੇ ਵਿੱਚ ਕੋਵਿਡ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਅੱਜ ਸ਼ਨਿਚਰਵਾਰ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਵੱਡੇ ਸ਼ਹਿਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਮਾਰੀ ਦੇ ਇਲਾਜ ਲਈ ਏਕੀਿਤ ਪ੍ਰਬੰਧਨ ਯੋਜਨਾ ਤਿਆਰ ਕਰਨ ਦੇ ਵੀ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਲਾਜ਼ਮੀ ਤੌਰ ’ਤੇ ਮਾਸਕ ਪਾਉਣ ਦੇ ਅਮਲ ਲਈ ਇਕ ਹਫ਼ਤੇ ਦੇ ਟਰਾਇਲ ਦਾ ਵੀ ਐਲਾਨ ਕੀਤਾ ਜਿਸ ਤਹਿਤ ਮਾਸਕ ਪਹਿਨਣ ਦੇ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ’ਤੇ ਹੀ ਇਕ ਘੰਟਾ ਮਾਸਕ ਪਹਿਨ ਕੇ ਖੜਨਾ ਪਵੇਗਾ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਉਲੰਘਣਾ ਕਰਨ ਵਾਲਿਆਂ ਨੂੰ ਇਹ ਅਹਿਸਾਸ ਕਰਵਾਏ ਜਾਣ ਨਾਲ ਇਸ ਸਬੰਧੀ ਉਲੰਘਣਾ ਨੂੰ ਰੋਕਣ ਵਿੱਚ ਸਫਲਤਾ ਮਿਲ ਸਕਦੀ ਹੈ I “

 

ਲੁਧਿਆਣਾ ਦੇ ਡਿਪਟੀ ਕਮਿਸ਼ਨਰ            ਵਰਿੰਦਰ ਕੁਮਾਰ ਸ਼ਰਮਾ ਨੇ ਪਿਛਲੇ ਮਹੀਨੇ ਇੱਕ ਵੀਡੀਓ ਸੁਨੇਹੇ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਸੀ , ਜਿਸ ਨੂੰ ‘ ਨਿਊਜ਼ ਪੰਜਾਬ ‘ ਵਲੋਂ ਤੁਹਾਡੀ ਜਾਣਕਾਰੀ ਲਈ ਤੁਹਾਡੇ ਸੁਣਨ ਲਈ ਦਿਤੀ ਜਾ ਰਹੀ ਹੈ , ਉਨ੍ਹਾਂ ਦੇ ਵਿਚਾਰਾਂ ਵੱਲ ਧਿਆਨ ਦਿਓ ਕਿ ਕਿਵੇਂ ਇੱਹ ਵਰ੍ਹਾ ਜਿਉਣ ਵਾਲਾ ਵਰ੍ਹਾ – – –                     ( ਨੋਟ – ਇਸ ਵਿਚਲੇ ਕਈ ਨਿਯਮ ਬਦਲ ਚੁਕੇ ਹਨ ,ਚੈਕ ਕਰ ਲਿਆ ਜਾਵੇ )

http://newspunjab.net/?p=9094

=========

ਇਸ ਲਿੰਕ ਰਾਹੀਂ ਪੜ੍ਹੋ ਅਤੇ ਸੁਣੋ ਪੰਜਾਬ ਦੀ ਕੋਰੋਨਾ ਰਿਪੋਰਟ

 

==========https://www.youtube.com/watch?v=b4hFBjCGWXo&authuser=1