ਲੁਧਿਆਣਾ – ‘ ਇਹ ਵਰ੍ਹਾ – ਜਿਉਣ ਵਾਲਾ ਵਰ੍ਹਾ ‘ ਡਿਪਟੀ ਕਮਿਸ਼ਨਰ ਨੇ ਦਿੱਤਾ ਸੁਨੇਹਾ – ਜੇ ਤੁਸੀਂ ਇਹ ਵੀਡਿਓ ਸੁਣ ਲਈ ਤਾਂ ਤੁਹਾਨੂੰ ਪਾਬੰਦੀਆਂ ਬਾਰੇ ਪੁੱਛਣ ਦੀ ਲੋੜ ਨਹੀਂ ਪਵੇਗੀ
ਨਿਊਜ਼ ਪੰਜਾਬ
ਲੁਧਿਆਣਾ , 1 ਜੁਲਾਈ – ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਿਲ੍ਹਾ ਵਾਸੀਆਂ ਨੂੰ ਅੱਜ 1 ਜੁਲਾਈ ਤੋਂ31 ਜੁਲਾਈ ਤੱਕ ਲਾਈਆਂ ਪਾਬੰਦੀਆਂ ਬਾਰੇ ਸਪਸ਼ਟ ਕਰਦਿਆਂ ਵੀਡਿਓ ਜਾਰੀ ਕਰਦਿਆਂ ਸਾਰੀਆਂ ਜਾਣਕਾਰੀਆਂ ਦਿੱਤੀਆਂ ਹਨ | ਇਸ ਵੀਡਿਓ ਵਿੱਚ ਹਰ ਹਦਾਇਤ ਨੂੰ ਸਪਸ਼ਟ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਕਿਹਾ ਕਿ ਕਿਸੇ ਪ੍ਰੋਗਰਾਮ ਲਈ ਮਨਜ਼ੂਰੀਆਂ ਲੈਣ ਲਈ ਦਫਤਰਾਂ ਦੇ ਚੱਕਰ ਮਾਰਨ ਦੀ ਲੋੜ ਨਹੀਂ ਹੈ | ਕੋਰੋਨਾ ਵਾਇਰਸ ਤੋਂ ਬਚਨ ਲਈ ਮਾਸਕ ਜ਼ਰੂਰ ਲਾਓ ਅਤੇ ਹਦਾਇਤਾਂ ਦੀ ਪਾਲਣਾ ਕਰੋ |