ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਗੇਟ ਰੈਲੀ

ਨਿਊਜ਼ ਪੰਜਾਬ

ਸ਼ਹੀਦ ਭਗਤ ਸਿੰਘ ਨਗਰ , 7 ਅਗਸਤ -ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਸ਼ਹੀਦ ਭਗਤ ਸਿੰਘ ਨਗਰ ਦੇ ਕਰਮਚਾਰੀਆਂ ਨੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਆਪਣੇ ਹੱਕਾਂ ਸਬੰਧੀ ਨਰਾਜ਼ਗੀ ਪ੍ਰਗਟ ਕਰਦਿਆਂ ਹੋਇਆ ਪੀ.ਐਸ.ਐਮ.ਯੂ. ਦੀ ਹਾਈ ਪਾਵਰ ਕਮੇਟੀ ਦੇ ਸੱਦੇ ਤੇ ਕਲਮ ਛੋੜ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਵਿਚ ਆਪਣੀਆਂ ਮਹਿੰਗਾਈ ਭੱਤੇ ਦੀਆਂ 4 ਕਿਸਤਾਂ, ਡੀ.ਏ ਦਾ ਬਕਾਇਆ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਕਾਮੇ ਪੱਕੇ ਕਰਨ ਸਬੰਧੀ ਅਤੇ ਪੇ ਕਮਿਸ਼ਨ ਲਾਗੂ ਨਾ ਕਰਨਾ, ਸਗੋਂ ਕੇਂਦਰ ਸਰਕਾਰ ਦੇ ਪੇ ਕਮਿਸ਼ਨ ਦਾ ਜਬਰਦਸ਼ਤੀ ਮੁਲਾਜਮਾਂ ਤੇ ਥੋਪਣ ਸਬੰਧੀ ਰੋਸ਼ ਪਾਇਆ ਜਾ ਰਿਹਾ ਹੈ। ਕਰਮਚਾਰੀਆਂ ਦਾ ਮੋਬਾਇਲ ਭੱਤਾ ਘੱਟ ਕਰਕੇ ਸਰਕਾਰ ਵਲੋਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਖੁਲ੍ਹੇ ਗੱਫੇ ਵੰਡੇ ਜਾ ਰਹੇ। ਇਸ ਰੈਲੀ ਵਿੱਚ ਸਮੂਹ ਮੁੁਲਾਜਮ ਜੱਥੇਬੰਦੀਆਂ ਦੇ ਨੁਮਾਇੰਦੇ/ਪ੍ਰਧਾਨ ਵੀ ਹਾਜਰ ਹੋਏ। ਇਸ ਮੌਕੇ ਤੇ ਸ੍ਰੀ ਹਰਿੰਦਰ ਪਾਲ, ਜਿਲ੍ਹਾ ਪ੍ਰਧਾਨ, ਸ੍ਰੀ ਸੁਰਿੰਦਰ ਪਾਲ ਜਰਨਲ ਸਕੱਤਰ, , ਸ੍ਰੀ ਤਰਨਜੀਤ ਸਿੰਘ ਪ੍ਰਧਾਨ ਜੇ.ਈ. ਐਸੋਸੀਏਸ਼ਨ, ਸ੍ਰੀ ਸੁਖਜਿੰਦਰ ਸਿੰਘ ਖਜਾਨਚੀ, ਸ੍ਰੀ ਅੰਕੁਸ਼ ਸਿਡਾਨਾ, ਜਨਰਲ ਸਕੱਤਰ ਸ੍ਰੀ ਜ਼ਸਵਿੰਦਰ ਸਿੰਘ, ਪ੍ਰਧਾਨ ਜਲ ਸਪਲਾਈ ਤੇ ਸੈਨੀਟੇਸ਼ਲ (ਮ:) ਇੰਪਲਾਈਜ਼ ਯੂਨੀਅਨ, ਸ੍ਰੀ ਗੁਰਵਿੰਦਰ ਸਿੰਘ, ਜਨਰਲ ਸਕੱਤਰ, ਸ੍ਰੀ ਆਤਮਾ ਰਾਮ, ਸੁਪਰਡੈਂਟ (ਰਿਟਾਂ) ਪੈਨਸਨਰ, ਸ੍ਰੀ ਸੰਸਾਰ ਚੰਦ ਮੈਂਬਰ, ਸ੍ਰੀ ਹਰਦੀਪ ਸਿੰਘ ਮੁੰਦਰਾ, ਸ੍ਰੀਮਤੀ ਸ਼ਸ਼ੀ ਬਾਲਾ, ਸ੍ਰੀ ਲਖਵਿੰਦਰ ਰਾਮ, ਮਿਸ ਜ਼ੋਤੀ, ਮਿਸ ਮਨਪ੍ਰੀਤ ਕੌਰ, ਸ੍ਰੀਮਤੀ ਅੰਮ੍ਰਿਤਾ, ਸ੍ਰੀ ਦੀਪਕ, ਸ੍ਰੀ ਗੁਰਨਾਮ ਸਿੰਘ, ਸ੍ਰੀ ਜ਼ਸਕਰਨ ਸਿੰਘ ਆਦਿ ਹਾਜਰ ਸਨ।