ਨਵਾਂਸ਼ਹਿਰ – ਜ਼ਮੀਨ ਹੇਠਲੇ ਪਾਣੀ ਦੀ ਕਮਰਸ਼ੀਅਲ ਵਰਤੋਂ ਵਾਸਤੇ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਜ਼ਰੂਰੀ-ਡੀ. ਸੀ

ਨਿਊਜ਼ ਪੰਜਾਬ
ਨਵਾਂਸ਼ਹਿਰ, 7 ਅਗਸਤ :
ਜ਼ਿਲਾ ਗਰਾਊਂਡ ਵਾਟਰ ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿਚ ਸਾਰੇ ਕਮਰਸ਼ੀਅਲ ਪ੍ਰਾਜੈਕਟਾਂ ਲਈ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਨ ਲਈ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਮੀਨ ਹੇਠਲੇ ਪਾਣੀ ਨੂੰ ਕਮਰਸ਼ੀਅਲ ਤੌਰ ’ਤੇ ਵਰਤਣ ਲਈ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਤੋਂ ਐਨ. ਓ. ਸੀ ਪ੍ਰਾਪਤ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਸੂਚਨਾ ਹਿੱਤ ਸਹਾਇਕ ਜੀਓਲੋਜਿਸਟ ਜਸਪਾਲ ਸਿੰਘ ਨਾਲ ਮੋਬਾਈਲ ਨੰਬਰ 98760-76574 ਉੱਤੇ ਜਾਂ ਜੂਨੀਅਰ ਹਾਈਡਰੋਲੋਜਿਸਟ ਅਰਪਨ ਕੁਮਾਰ ਬੈਨਰਜੀ ਨਾਲ ਨਾਲ 86978-26011 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ, ਸਹਾਇਕ ਜੀਓਲੋਜਿਸਟ ਜਸਪਾਲ ਸਿੰਘ, ਜੂਨੀਅਰ ਹਾਈਡਰੋਲੋਜਿਸਟ ਅਰਪਨ ਕੁਮਾਰ ਬੈਨਰਜੀ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਦਵਿੰਦਰ ਕੁਮਾਰ ਸ਼ਰਮਾ, ਵਰਕਸ ਮੈਨੇਜਰ ਮਗਨਰੇਗਾ ਜੋਗਾ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

=========================

ਫੋਟੋ :
-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।