ਲੁਧਿਆਣਾ ਵਿੱਚ ਖੁਲ੍ਹ ਰਿਹਾ ਵਿਸ਼ਾਲ ‘ ਗੁਰੂ ਨਾਨਕ ਮੋਦੀਖਾਨਾ ‘ – ਲੋੜਵੰਦਾਂ ਨੂੰ ਮਿਲਣਗੀਆਂ ਲਾਗਤ ਮਾਤਰ ਕੀਮਤ ਤੇ ਦਵਾਈਆਂ – ਪੜ੍ਹੋ ਕਿੱਥੇ ਤੇ ਕਦੋ ਖੋਲਿਆ ਜਾ ਰਿਹਾ – – –
News Punjab ‘ ਗੁਰੂ ਨਾਨਕ ਮੋਦੀਖਾਨਾ ‘ ਦਾ ਆਰੰਭ ਅਗਸਤ ਦੇ ਆਰੰਭ ਵਿੱਚ ਕਰ ਦਿਆਂਗੇ ਜਿਥੋਂ ਰੋਜ਼ਾਨਾ 24 ਘੰਟੇ ਮਰੀਜ਼ਾਂ ਨੂੰ ਲਾਗਤ ਮਾਤਰ ਕੀਮਤ ਤੇ ਦਵਾਈਆਂ ਮਿਲਣਗੀਆਂ I ਦਵਾਈਆਂ ਦੀ ਕੀਮਤ ਵਿੱਚ ਅਤੇ ਪ੍ਰਿੰਟ ਰੇਟ ਵਿੱਚ ਬਹੁਤ ਵੱਡਾ ਫਰਕ ਹੋਵੇਗਾ ! ਅੱਜ ਬਿਮਾਰ ਦੀ ਸੇਵਾ ਹੀ ਸਭ ਤੋਂ ਵੱਡਾ ਕਾਰਜ ਹੈ – ਡਾਕਟਰ ਗੁਰਿੰਦਰ ਸਿੰਘ ਗਰੇਵਾਲ
======= ਸੁਣੋ ਅਤੇ ਪੜ੍ਹੋ ਡਾਕਟਰ ਗੁਰਿੰਦਰ ਸਿੰਘ ਗਰੇਵਾਲ ਦੇ ‘ ਗੁਰੂ ਨਾਨਕ ਮੋਦੀਖਾਨਾ ‘ ਬਾਰੇ ਵਿਚਾਰ
ਨਿਊਜ਼ ਪੰਜਾਬ
ਲੁਧਿਆਣਾ , 21 ਜੁਲਾਈ – ਲੋੜਵੰਦ ਮਰੀਜ਼ਾਂ ਨੂੰ ਬਿਨਾ ਮੁਨਾਫ਼ਾ ਕਮਾਏ ਲਾਗਤ ਮਾਤਰ ਕੀਮਤ ਤੇ ਦਵਾਈਆਂ ਦੇਣ ਲਈ ਪੰਜਾਬ ਵਿੱਚ ਵੱਡੇ ਪੱਧਰ ਤੇ ‘ ਗੁਰੂ ਨਾਨਕ ਮੋਦੀਖਾਨਾ ‘ ਖੁਲ੍ਹਣ ਜਾ ਰਹੇ ਹਨ I ‘ ਗੁਰੂ ਨਾਨਕ ਮੋਦੀਖਾਨਾ ‘ ਵਿੱਚ ਦਵਾਈਆਂ ਉੱਤੇ ਪ੍ਰਿੰਟ ਰੇਟ ਤੋਂ ਕੀਤੇ ਘੱਟ ਕੀਮਤ ‘ਤੇ ਵੇਚੀਆਂ ਜਾਣਗੀਆਂ I
ਲੁਧਿਆਣਾ ਵਿੱਚ ਇੱਕ ਵੱਡਾ ਉਪਰਾਲਾ ਐਸ ਏ ਐਸ ਗਰੇਵਾਲ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਕੀਤਾ ਜਾ ਰਿਹਾ | ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਗੁਰਿੰਦਰ ਸਿੰਘ ਗਰੇਵਾਲ ਐਮ ਡੀ ਇੰਟਰਨਲ ਮੈਡੀਸਨ ( ਪੀ ਜੀ ਆਈ )ਅਤੇ ਸਾਬਕਾ ਪ੍ਰਧਾਨ ਪੰਜਾਬ ਮੈਡੀਕਲ ਕੌਂਸਲ ਨੇ ” ਨਿਊਜ਼ ਪੰਜਾਬ ” ਨੂੰ ਦੱਸਿਆ ਕਿ ਅਸੀਂ ਅਗਲੇ ਮਹੀਨੇ ਅਗਸਤ ਵਿੱਚ ‘ ਗੁਰੂ ਨਾਨਕ ਮੋਦੀਖਾਨਾ ‘ ਦਾ ਆਰੰਭ ਕਰ ਦਿਆਂਗੇ ਜਿਥੋਂ ਰੋਜ਼ਾਨਾ 24 ਘੰਟੇ ਮਰੀਜ਼ਾਂ ਨੂੰ ਲਾਗਤ ਮਾਤਰ ਕੀਮਤ ਤੇ ਦਵਾਈਆਂ ਮਿਲਣਗੀਆਂ I
ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੀਮਤ ਵਿੱਚ ਅਤੇ ਪ੍ਰਿੰਟ ਰੇਟ ਵਿੱਚ ਬਹੁਤ ਵੱਡਾ ਫਰਕ ਹੋਵੇਗਾ ਜੋ ਅੱਜ ਅਸੀਂ ਦੱਸਣਾ ਨਹੀਂ ਚਹੁੰਦੇ ਪਰ ਹਰ ਮਰੀਜ਼ ਦਵਾਈ ਦਾ ਬਿੱਲ ਅਤੇ ਪ੍ਰਿੰਟ ਰੇਟ ਵੇਖ ਕੇ ਆਪ ਖੁਦ ਹੀ ਅੰਦਾਜ਼ਾ ਲਾ ਲਵੇਗਾ ਅਤੇ ਇੱਹ ਫਰਕ ਹੈਰਾਨੀਜਨਕ ਹੋਵੇਗਾ I ਡਾ. ਗਰੇਵਾਲ ਨੇ ਕਿਹਾ ਕਿ ਦਵਾਈ ਡਾਕਟਰ ਵਲੋਂ ਲਿਖੀ ਪਰਚੀ ਤੇ ਹੀ ਮਿਲੇਗੀ I ਉਨ੍ਹਾਂ ਕਿਹਾ ‘ ਗੁਰੂ ਨਾਨਕ ਮੋਦੀਖਾਨਾ ‘ ਤੋਂ ਰਿਆਇਤੀ ਦਰਾਂ ਤੇ ਦਵਾਈਆਂ ਸਿਰਫ ਅਸਲ ਮਰੀਜ਼ਾਂ ਵਾਸਤੇ ਹੀ ਦਿਤੀਆਂ ਜਾਣਗੀਆਂ ਕਿਸੇ ਨੂੰ ਅਗੋ ਵੇਚਣ ਵਾਸਤੇ ਨਹੀਂ I
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾ ਕੋਈ ਵਿਅਕਤੀ ਉਨ੍ਹਾਂ ਦੇ ਨੰਬਰ 98140 98393 ਤੇ ਗੱਲ ਕਰ ਸਕਦਾ ਹੈ I