ਮੁੱਖ ਖ਼ਬਰਾਂਪੰਜਾਬ

ਬਠਿੰਡਾ ਪੁਲਿਸ ਨੇ ASI ਗੁਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫਤਾਰ,ASI ਤੋਂ 45 ਗ੍ਰਾਮ ਚਿੱਟਾ ਕੀਤਾ ਗਿਆ ਬਰਾਮਦ

ਨਿਊਜ਼ ਪੰਜਾਬ

4 ਮਈ 2025

ਕੇਂਦਰੀ ਜੇਲ੍ਹ ਬਠਿੰਡਾ ਵਿਚ ਤਾਇਨਾਤ ਪੰਜਾਬ ਪੁਲਿਸ ਦੀ ਰਿਜ਼ਰਵ ਬਟਾਲੀਅਨ ਦੇ ਏਐਸਆਈ ਗੁਰਪ੍ਰੀਤ ਸਿੰਘ ਨੂੰ ਜੇਲ ਅਧਿਕਾਰੀਆਂ ਨੇ 45 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਐਸਆਈ ਆਪਣੀ ਵਰਦੀ ਵਿਚ ਚਿੱਟਾ ਲੁਕਾ ਕੇਅੰਦਰ ਲੈ ਜਾ ਰਿਹਾ ਸੀ। ਜੇਲ ਅਧਿਕਾਰੀਆਂ ਨੂੰ ਕਈ ਦਿਨਾਂ ਤੋਂ ਉਸ ‘ਤੇ ਸ਼ੱਕ ਸੀ। ਜਿਸ ਕਾਰਨ ਜਦੋਂ ਬੀਤੇ ਸ਼ਨੀਵਾਰ ਡਿਊਟੀ ਤੋਂ ਪਹਿਲਾਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 45 ਗ੍ਰਾਮ ਚਿੱਟਾ ਬਰਾਮਦ ਹੋਇਆ। ਇਸ ਤੋਂ ਬਾਅਦ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸਦੇ ਖਿਲਾਫ ਥਾਣਾ ਕੈਂਟ ‘ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੀਜੀ ਆਈਆਰਬੀ ਕਮਾਂਡੋ ਬਟਾਲੀਅਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਬਠਿੰਡਾ ਜੇਲ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਤਾਇਨਾਤ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਬਰਾਮਦ ਕੀਤਾ ਗਿਆ 45 ਗ੍ਰਾਮ ਚਿੱਟਾ ਜੇਲ੍ਹ ਦੇ ਅੰਦਰ ਸਪਲਾਈ ਕੀਤਾ ਜਾਣਾ ਸੀ।