ਬਿਹਾਰ ’ਚ MBBS ਦੇ ਪਹਿਲੇ ਸਮੈਸਟਰ ਦੀ ਪੜ੍ਹਾਈ ਕਰ ਰਹੇ ਨੋਜਵਾਨ ਨੇ ਕਾਲਜ ਦੇ ਹੋਸਟਲ ਦੇ ਕਮਰੇ’ਚ ਫਾਹਾ ਲੈ ਕੀਤੀ ਖੁਦਕੁਸ਼ੀ
ਨਿਊਜ਼ ਪੰਜਾਬ
ਬਿਹਾਰ ,4 ਮਈ 2025
ਬਿਹਾਰ ਵਿੱਚ ਐਮਬੀਬੀਐਸ ਕਰਨ ਗਏ ਗੁਰਦਾਸਪੁਰ ਦੇ ਨੌਜਵਾਨ ਨੇ ਕਾਲਜ ਦੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਹਿਚਾਣ ਸਹਿਜਵੀਰ ਉਮਰ 19 ਸਾਲ ਵਜੋਂ ਹੋਈ ਹੈ, ਜੋ ਕਿ ਐਮਬੀਬੀਐਸ ਦੇ ਪਹਿਲੇ ਸਮੈਸਟਰ ਵਿੱਚ ਪੜ੍ਹ ਰਿਹਾਂ ਸੀ ਦੱਸਿਆ ਜਾ ਰਿਹਾ ਹੈ। ਨੌਜਵਾਨ ਸਹਿਜਵੀਰ ਪੜ੍ਹਾਈ ਨੂੰ ਲੈਕੇ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ ਹੈ ਫਿਲਹਾਲ ਪਰਿਵਾਰ ਉਸ ਦੀ ਮ੍ਰਿਤਕ ਦੇਹ ਲੈਣ ਦੇ ਲਈ ਬਿਹਾਰ ਗਿਆ ਹੈ।