ਮਿਜ਼ਾਈਲ ਹਮਲੇ ਕਾਰਨ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅਬੂ ਧਾਬੀ ਵੱਲ ਮੋੜਨਾ ਪਿਆ – Air India ਨੇ ਲਿਆ ਫੈਂਸਲਾ
ਨਵੀਂ ਦਿੱਲੀ, 4 ਅਪ੍ਰੈਲ – ਮਿਜ਼ਾਈਲ ਹਮਲੇ ਤੋਂ ਬਾਅਦ ਏਅਰ ਇੰਡੀਆ ਅਤੇ ਹੋਰ ਏਅਰਲਾਈਨਾਂ ਨੇ ਤੇਲ ਅਵੀਵ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ ਮੀਡੀਆ ਰਿਪੋਰਟਾਂ ਅਨੁਸਾਰ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਨੇੜੇ ਐਤਵਾਰ ਨੂੰ ਇੱਕ ਹੂਤੀ ਮਿਜ਼ਾਈਲ ਹਮਲੇ ਕਾਰਨ ਦਿੱਲੀ ਤੋਂ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ,
ਏਅਰ ਇੰਡੀਆ ਦੀ ਉਡਾਣ ਦੇ ਉਤਰਨ ਤੋਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਤੇਲ ਅਵੀਵ ਵਿੱਚ ਇਜ਼ਰਾਈਲ ਦੇ ਮੁੱਖ ਹਵਾਈ ਅੱਡੇ ‘ਤੇ ਹੂਤੀ ਮਿਜ਼ਾਈਲ ਹਮਲਾ ਹੋਇਆ
ਘਟਨਾ ਤੋਂ ਬਾਅਦ, ਏਅਰ ਇੰਡੀਆ ਨੇ 6 ਮਈ ਤੱਕ ਤੁਰੰਤ ਪ੍ਰਭਾਵ ਨਾਲ ਸਾਰੇ ਕੰਮਕਾਜ ਮੁਅੱਤਲ ਕਰ ਦਿੱਤੇ ਹਨ।
ਏਅਰਲਾਈਨ ਨੇ ਕਿਹਾ ਕਿ ਐਤਵਾਰ ਨੂੰ ਇਜ਼ਰਾਈਲ ਦੇ ਮੁੱਖ ਅੰਤਰਰਾਸ਼ਟਰੀ ਗੇਟਵੇ, ਬੇਨ ਗੁਰੀਅਨ ਹਵਾਈ ਅੱਡੇ ਨੇੜੇ ਇੱਕ ਮਿਜ਼ਾਈਲ ਹਮਲਾ ਹੋਣ ਤੋਂ ਬਾਅਦ ਦਿੱਲੀ ਤੋਂ ਤੇਲ ਅਵੀਵ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ।
ਏਅਰ ਇੰਡੀਆ ਤੋਂ ਇਲਾਵਾ, ਜਰਮਨ ਕੈਰੀਅਰ ਲੁਫਥਾਂਸਾ, ਅਮਰੀਕਾ ਦੀ ਡੈਲਟਾ ਏਅਰ ਲਾਈਨਜ਼, ਸਵਿਸ ਇੰਟਰਨੈਸ਼ਨਲ ਏਅਰ ਅਤੇ ਸਾਈਪ੍ਰਸ ਦੀ ਟੀਯੂਐਸ ਏਅਰਵੇਜ਼ ਸਮੇਤ ਕੁਝ ਹੋਰ ਉਡਾਣਾਂ ਨੂੰ ਵੀ ਆਪਣੀਆਂ ਸੇਵਾਵਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ।
ਤਸਵੀਰਾਂ : ਸੰਕੇਤਕ