ਆਓ ! ਮਿਲ ਕੇ ਇੱਕ ਰੋਸ਼ਨ ਅਤੇ ਨਸ਼ਾ ਮੁਕਤ ਪੰਜਾਬ ਬਣਾਈਏ – ਐੱਸ.ਐੱਸ.ਪੀ ਖੰਨਾ ਜਿਉਤੀ ਯਾਦਵ
News Punjab
ਐੱਸ.ਐੱਸ.ਪੀ ਖੰਨਾ ਮੈਡਮ ਜਿਉਤੀ ਯਾਦਵ IPS ਨੇ ਅਪੀਲ ਕਰਦਿਆਂ ਕਿਹਾ ਆਓ!ਮਿਲ ਕੇ ਇੱਕ ਰੋਸ਼ਨ ਅਤੇ ਨਸ਼ਾ ਮੁਕਤ ਪੰਜਾਬ ਬਣਾਈਏ
ਹਰਜੀਤ ਸਿੰਘ ਖਾਲਸਾ (ਖੰਨਾ )
ਕਿੰਗਜ਼ ਵਿਲਾ ਪੈਲੇਸ, ਮੁੱਲਾਂਪੁਰ ਵਿੱਚ ਐੱਸ.ਐੱਸ.ਪੀ ਖੰਨਾ ਮੈਡਮ ਜਿਉਤੀ ਯਾਦਵ IPS ਵੱਲੋਂ ਵਿਲੇਜ ਡਿਫੈਂਸ ਕਮੇਟੀਆਂ (VDCs) ਦੇ ਮੈਂਬਰਾਂ ਨੂੰ ਖੰਨਾ ਪੁਲਿਸ ਨਾਲ ਮਿਲ ਕੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਇਸ ਸਮਾਗਮ ਨੇ ਨਸ਼ਿਆਂ ਵਿਰੁੱਧ ਦ੍ਰਿੜ਼ ਸੰਗਰਸ਼ ਦੀ ਪ੍ਰਤੀਬੱਧਤਾ ਨੂੰ ਦਰਸਾਇਆ, ਜਿਸ ਵਿੱਚ ਅਧਿਕਾਰੀਆਂ ਅਤੇ ਸਮੂਹ ਪਿੰਡ ਵਾਸੀਆਂ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ। ਐੱਸ.ਐੱਸ.ਪੀ ਖੰਨਾ ਮੈਡਮ ਜਿਉਤੀ ਯਾਦਵ IPS ਨੇ ਅਪੀਲ ਕਰਦਿਆਂ ਕਿਹਾ ਆਓ ਮਿਲ ਕੇ ਇੱਕ ਰੋਸ਼ਨ ਅਤੇ ਨਸ਼ਾ ਮੁਕਤ ਪੰਜਾਬ ਬਣਾਈਏ।