ਗੁਲਬਹਾਰ ਸਿੰਘ ਤੂਰ ਨੇ ਬਤੌਰ ਜਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਦਾ ਚਾਰਜ ਸੰਭਾਲਿਆ
ਨਿਊਜ਼ ਪੰਜਾਬ
ਲੁਧਿਆਣਾ, 21 ਜੁਲਾਈ – ਪ੍ਰਮ੍ਰੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਾਰੀ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਗੁਲਬਹਾਰ ਸਿੰਘ ਤੂਰ ਵਲੋਂ ਬਤੌਰ ਜਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਦਾ ਚਾਰਜ ਸੰਭਾਲਿਆ ਗਿਆ।
ਸ੍ਰੀ ਗੁਲਬਹਾਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਵਿਭਾਗ ਵਲੋਂ ਲੋਕ ਭਲਾਈ ਹਿੱਤ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰ ਯੋਗ ਵਿਅਕਤੀ ਨੂੰ ਮਿਲ ਸਕੇ।ਇਸ ਤੋਂ ਪਹਿਲਾਂ ਸ੍ਰੀ ਗੁਲਬਹਾਰ ਸਿੰਘ ਤੂਰ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਬਤੌਰ ਜਿਲ੍ਹਾ ਪ੍ਰੋਗਰਾਮ ਅਫਸਰ ਤਕਰੀਬਨ ਦੋ ਸਾਲ ਤੱਕ ਸੇਵਾ ਨਿਭਾਈ ਗਈ। ਉਨ੍ਹਾਂ ਵਲੋਂ ਮੋਜੂਦਾ ਸਮੇਂ ਕੋਵਿਡ-19 ਦੀ ਮਹਾਂਮਾਰੀ ਸਬੰਧੀ ਵਿਸ਼ੇਸ਼ ਤੌਰ ਤੇ ਸੁਨੇਹਾ ਦਿੱਤਾ ਗਿਆ ਕਿ ਸਰਕਾਰ ਵਲੋਂ ਇਸ ਦੇ ਬਚਾਅ ਲਈ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨਾ ਹਰ ਆਮ ਅਤੇ ਖਾਸ ਨਾਗਰਿਕ ਦਾ ਨਿੱਜੀ ਫਰਜ਼ ਹੈ ਅਤੇ ਮਿਸ਼ਨ ਫਹਿਤ ਦੀ ਕਾਮਯਾਬੀ ਲਈ ਹਰੇਕ ਨੂੰ ਯੋਗਦਾਨ ਪਾਉਣ ਲਈ ਸੁਨੇਹਾ ਦਿੱਤਾ ਗਿਆ।