ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਸੁਪਰੀਮ ਕੋਰਟ ਪੁੱਜੇ – ਕੇਂਦਰ ਸਰਕਾਰ ਨੂੰ ਰੋਕੋ ! ਸਾਨੂੰ ਡਿਗਰੀਆਂ ਦਿੱਤੀਆਂ ਜਾਣ

ਨਿਊਜ਼ ਪੰਜਾਬ       

ਨਵੀ ਦਿੱਲੀ , 21 ਜੁਲਾਈ – ਦੇਸ਼ ਦੇ 13 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਦਰਜਨਾਂ ਯੂਨੀਵਰਸਿਟੀਆਂ ਦੇ 31 ਵਿਦਿਆਰਥੀਆਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਯੂਜੀਸੀ ਦੇ ਪਿਛਲੇ ਸਾਲ ਦੇ ਅੰਡਰਗਰੈਜੂਏਟ ਅਤੇ ਮਾਸਟਰਸ ਕੋਰਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲਾਜ਼ਮੀ ਤੌਰ ‘ਤੇ ਲੈਣ ਦੇ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਰੋਕੇ । ਵਿਦਿਆਰਥੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ 31 ਜੁਲਾਈ ਤੱਕ ਡਿਗਰੀਆਂ ਦਿੱਤੀਆਂ ਜਾਣ, ਉਨ੍ਹਾਂ ਨੂੰ ਸੀ ਬੀ ਐਸ ਈ ਦੀ ਤਰਜ਼ ‘ਤੇ ਆਪਣੇ ਪਿਛਲੇ ਪੰਜ ਸਮੈਸਟਰਾਂ ਦੇ ਅੰਦਰੂਨੀ ਮੁਲਾਂਕਣ ਦੇ ਆਧਾਰ ‘ਤੇ ਅੰਕ ਦੇ ਕੇ ਡਿਗਰੀ ਦਿੱਤੀ ਜਾਵੇ। ਇਹਨਾਂ 31 ਵਿਦਿਆਰਥੀਆਂ ਵਿੱਚ, ਇੱਕ ਵਿਦਿਆਰਥੀ ਖੁਦ ਕੋਰੋਨਾ ਪਾਜੇਟਿਵ ਹੈ। ਸੁਪਰੀਮ ਕੋਰਟ ਨੇ ਵਿਦਿਆਰਥੀਆਂ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਅੰਦਾਜ਼ਾ ਹੈ ਕਿ ਇਸ ਦੀ ਸੁਣਵਾਈ ਛੇਤੀ ਹੀ ਹੋ ਸਕਦੀ ਹੈ।