ਜੁੱਤੀਆਂ ਬਣਾਉਣ ਦੀ ਫੈਕਟਰੀ ਵਿੱਚ ਅੱਗ ਲੱਗੀ – 6 ਲੋਕਾਂ ਦੀ ਮੌਤ
ਕਾਨਪੁਰ, 5 ਮਈ – ਕਾਨਪੁਰ ਵਿੱਚ ਜੁੱਤੀਆਂ ਬਣਾਉਣ ਦੀ ਇੱਕ ਫੈਕਟਰੀ ਵਿੱਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਛੇ ਮੰਜ਼ਿਲਾ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ , ਜੁੱਤੀਆਂ ਦੇ ਕਾਰੋਬਾਰੀ, ਉਸਦੀ ਪਤਨੀ ਅਤੇ ਤਿੰਨ ਧੀਆਂ ਸਮੇਤ ਛੇ ਲੋਕਾਂ ਦੀ ਸੜ ਕੇ ਮੌਤ ਹੋ ਗਈ
ਕਾਨਪੁਰ ਦੇ ਚਮਨਗੰਜ ਥਾਣੇ ਅਧੀਨ ਆਉਂਦੇ ਸੰਘਣੀ ਆਬਾਦੀ ਵਾਲੇ ਪ੍ਰੇਮਨਗਰ ਇਲਾਕੇ ਵਿੱਚ ਐਤਵਾਰ ਰਾਤ 9.30 ਵਜੇ ਇੱਕ ਛੇ ਮੰਜ਼ਿਲਾ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਜੁੱਤੀ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਸੀ ।
ਉੱਚੀਆਂ ਉਠਦੀਆਂ ਅੱਗ ਦੀਆਂ ਲਾਟਾਂ ਨੂੰ ਦੇਖ ਕੇ ਹਫੜਾ-ਦਫੜੀ ਮਚ ਗਈ। 35 ਫਾਇਰ ਇੰਜਣ ਦੇਰ ਰਾਤ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਮਾਰਤ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੇ ਸ਼ੱਕ ‘ਤੇ ਬਚਾਅ ਕਾਰਜ ਵੀ ਸ਼ੁਰੂ ਕੀਤਾ ਗਿਆ ਸੀ।
ਤਸਵੀਰ – ਸੰਕੇਤਕ