ਕੇਂਦਰੀ ਜ਼ੋਨ ਲੁਧਿਆਣਾ ਦੇ ਨਵੇਂ ਚੀਫ ਇੰਜੀਨੀਅਰ ਸ੍ਰ. ਵਰਿੰਦਰਪਾਲ ਸਿੰਘ ਸੈਨੀ ਦਾ ਸੀ ਆਈ ਸੀ ਯੂ ਵਲੋਂ ਸਵਾਗਤ
ਨਿਊਜ਼ ਪੰਜਾਬ
ਲੁਧਿਆਣਾ, 3 ਜੁਲਾਈ – ਅੱਜ ਸੀ ਆਈ ਸੀ ਯੂ ਦਾ ਇੱਕ ਵਫ਼ਦ ਸ ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸ੍ਰੀ ਪੰਕਜ ਸ਼ਰਮਾ, ਜਨਰਲ ਸਕੱਤਰ, ਸ੍ਰੀ ਹਨੀ ਸੇਠੀ, ਆਰਗੇਨਾਈਜ਼ਿੰਗ ਸਕੱਤਰ ਅਤੇ ਮੀਤ ਪ੍ਰਧਾਨ ਸ੍ਰੀ ਗੌਤਮ ਮਲਹੋਤਰਾ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕੇਂਦਰੀ ਜ਼ੋਨ ਲੁਧਿਆਣਾ ਦੇ ਨਵੇਂ ਚੀਫ ਇੰਜਨੀਅਰ ਸ੍ਰ.ਵਰਿੰਦਰਪਾਲ ਸਿੰਘ ਸੈਣੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇਥੇ ਪੁੱਜਣ ਤੇ ਜੀ ਆਇਆ ਕਿਹਾ |
ਵਫਦ ਨੇ ਉਦਯੋਗ ਨਾਲ ਜੁੜੇ ਮੁੱਦਿਆਂ ਜਿਵੇਂ ਕਿ ਉਦਯੋਗ ਲਈ ਬਿਜਲੀ ਦਰਾਂ ਅਤੇ ਪਾਵਰ ਕਨੈਕਸ਼ਨ ਪ੍ਰਾਪਤ ਕਰਨ ਦੇ ਸਰਲੀਕਰਨ, ਫੋਕਲ ਪੁਆਇੰਟ ਡਿਵੀਜ਼ਨ ਵਿੱਚ ਹੋਰ ਸਟਾਫ ਨਿਯੁਕਤ ਕਰਨ , ਫਿਕਸਡ/ ਡਿਮਾਂਡ ਚਾਰਜਾਂ ਵਿੱਚ ਢਿੱਲ ਅਤੇ ਬਿਜਲੀ ਡਿਊਟੀ ਵਿੱਚ ਛੋਟ, ਬਿਜਲੀ ਦੇ ਬਿੱਲਾਂ ਵਿੱਚ ਬਿਜਲੀ ਸ਼ੁਲਕ ਮੁਆਫ਼ ਕਰਨ ਵਰਗੇ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ।ਇਸ ਸਮੇ ਈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਸ੍ਰ.ਹਰਜੀਤ ਸਿੰਘ ਗਿੱਲ ਵੀ ਮੌਜ਼ੂਦ ਸਨ |
ਕੇਂਦਰੀ ਜ਼ੋਨ ਲੁਧਿਆਣਾ ਦੇ ਚੀਫ ਇੰਜੀਨੀਅਰ ਸ੍ ਵਰਿੰਦਰਪਾਲ ਸਿੰਘ ਸੈਨੀ ਨੇ ਸੀ ਆਈ ਸੀ ਯੂ ਵਲੋਂ ਸਵਾਗਤ ਕਰਨ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਕੋਲ ਉਠਾਉਣਗੇ |