ਚਿੰਗਾਰੀ ਨੇ ਲਾਈ ਅੱਗ- 1 ਕਰੋੜ ਨੂੰ ਪਾਰ

ਮੁੰਬਈ , 3 ਜੁਲਾਈ (ਨਿਊਜ਼ ਪੰਜਾਬ )
ਇਕ ਦੇਸੀ ਐਪ ਚਿੰਗਾਰੀ ਨੇ ਟਿਕ ਟਾਕ ਦੀ ਜਗਾ ਲੈਣੀ ਸ਼ੁਰੂ ਕਰ ਦਿੱਤੀ ਹੈ | ਤੇਜੀ ਨਾਲ ਡਾਊਨਲੋਡ ਹੋ ਰਹੀ ਇਸ ਐਪ ਨੇ ਪਲੇ ਸਟੋਰ ਤੋਂ ਡਾਊਨਲੋਡ ਦੀ ਗਿਣਤੀ 1 ਕਰੋੜ ਤੋਂ ਪਾਰ ਕਰ ਲਈ ਹੈ | ਬੰਗਲੌਰ ਚ ਬਣੀ ਇਸ ਐਪ ਦੇ ਕੋ ਫਾਊਂਡਰ ਬਿਸ੍ਵਾਤਮ ਨਾਇਕ ਨੇ ਦਸਿਆ ਕਿ ਸਾਡੀ ਐਪ ਪਿਛਲੇ ਹਫਤੇ ਤੋਂ ਪਲੇ ਸਟੋਰ ਦੀਆ ਟਾਪ 2 ਐਪ ਵਿੱਚੋ ਇਕ ਹੈ | ਟਿਕ ਟਾਕ ਵਾਲੇ ਸਾਰੇ ਫੀਚਰ ਇਸ ਵਿਚ ਹਨ | ਸਾਡੀ ਟੀਮ ਦਿਨ ਰਾਤ ਇਸ ਨੂੰ ਹੋਰ ਵਧੀਆ ਬਣਾਂਣ ਲਈ ਕੰਮ ਕਰ ਰਹੀ ਹੈ |
ਇਸ ਐਪ ਦੀ ਖਾਸੀਅਤ ਹੈ ਕਿ ਪੰਜਾਬੀ ਸਮੇਤ ਇਹ 10 ਭਾਰਤੀ ਭਾਸ਼ਾਵਾਂ ਵਿਚ ਚਲਦੀ ਹੈ |